ਜੰਮੂ-ਕਸ਼ਮੀਰ: ਅਨੰਤਨਾਗ ‘ਚ ਬੁੱਧਵਾਰ ਸ਼ਾਮ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਪਾਸਿਓਂ ਗੋਲ਼ੀਬਾਰੀ ਜਾਰੀ ਹੈ। ਇਸ ਅੱਤਵਾਦੀ ਹਮਲੇ ‘ਚ ਕਰੀਬ ਚਾਰ ਜਵਾਨ ਜ਼ਖ਼ਮੀ ਹੋਣ ਦੀ ਖ਼ਬਰ ਹੈ। ਫਿਲਹਾਲ ਹੋਰ ਵਧੇਰੇ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਨੰਤਨਾਗ ਦੇ ਕੇਪੀ ਰੋਡ ਕੋਲ ਬੱਸ ਸਟੈਂਡ ਨੇੜੇ ਅੱਤਵਾਦੀਆਂ ਨੇ ਸੀਆਰਪੀਐਫ ‘ਤੇ ਹਮਲਾ ਕੀਤਾ। ਇਸ ਹਮਲੇ ‘ਚ ਸੈਨਾ ਦੇ ਚਾਰ ਜਵਾਨ ਜ਼ਖ਼ਮੀ ਤੇ ਦੋ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਾਈਕ ਸਵਾਰ ਦੋ ਨਕਾਬਪੋਸ਼ ਅੱਤਵਾਦੀ ਤੇ ਉਨ੍ਹਾਂ ਨੇ ਪੁਲਿਸ ਬਲ ਤੇ ਸੀਆਰਪੀਐਫ ‘ਤੇ ਤਾਬੜਤੋੜ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।


ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੁੰਛ ‘ਚ ਪਾਕਿਸਤਾਨ ਨੇ ਸੋਮਵਾਰ ਨੂੰ ਸੀਜਫਾਇਰ ਦਾ ਉਲੰਘਨ ਕੀਤਾ ਜਿਸ ‘ਚ ਇੱਕ ਜਵਾਨ ਸ਼ਹੀਦ ਹੋ ਗਿਆ। ਪਾਕਿਸਤਾਨ ਵੱਲੋਂ ਸ਼ੁਰੂ ਗੋਲ਼ੀਬਾਰੀ ਦਾ ਜਵਾਬ ਭਾਰਤੀ ਸੈਨਾ ਨੇ ਦਿੱਤਾ।