ਮੁੰਬਈ: ਇੱਥੇ ਦੇ ਤਿਲਕਨਗਰ ਦੀ ਸਰਗਮ ਸੋਸਾਈਟੀ ਦੀ 14ਵੀਂ ਮੰਜ਼ੀਲ ‘ਤੇ ਅੱਗ ਲੱਗ ਗਈ। ਇਸ ਹਾਦਸੇ ‘ਚ 4 ਬਜ਼ੂਰਗਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਪੰਜਾਂ ਲੋਕਾਂ ਦੀ ਪਛਾਣ ਵੀ ਹੋ ਗਈ ਹੈ।

ਇਨ੍ਹਾਂ ‘ਚ ਸੁਨੀਤਾ ਜੋਸ਼ੀ (72 ਸਾਲ), ਬਾਲਚੰਦਰ ਜੋਸ਼ੀ (72 ਸਾਲ), ਸੁਮਨ ਸ਼੍ਰੀਨਿਵਾਸ ਜੋਸ਼ੀ (83 ਸਾਲ), ਸਰਲਾ ਗਾਂਗਰ (52 ਸਾਲ) ਅਤੇ ਲਕਸ਼ਮੀਬੇਨ ਪ੍ਰੇਮਜੀ ਗਾਂਗਰ (83 ਸਾਲ) ਦੀ ਮੌਤ ਹੋ ਗਈ ਹੇ। 86 ਸਾਲਾ ਸ਼੍ਰੀਨਿਵਾਸ ਜੋਸ਼ੀ ਅਤੇ ਫਾਈਅਰਮੈਨ ਛਗਨ ਸਿੰਘ (28 ਸਾਲ) ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ ਜਿੱਥੇ ਦੋਨਾਂ ਦੀ ਹਾਲਤ ਠੀਕ ਹੈ।


ਇਸ ਹਾਸਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਮੰਜ਼ੀਲਾਂ ਇਮਾਰਤ ਨੂੰ ਅੱਗ ਲੱਗੀ ਹੈ। ਮੁੰਬਈ ਅੱਗ ਬੁਝਾਊ ਵਿਭਾਗ ਰਾਹਤ ਅਤੇ ਬਚਾਓ ਕਾਰਜਾਂ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਸ਼ਾਮ 7 ਵਜ ਕੇ 51 ਮਿੰਟ ‘ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਹੀ ਗੱਡੀਆਂ ਮੌਕੇ ਲਈ ਰਵਾਨਾ ਹੋ ਗਈਆਂ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।