ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਨੂੰ ਅੱਜ ਪੰਜ ਸਾਲ ਹੋ ਗਏ ਹਨ। ਨੋਟਬੰਦੀ ਦੇ ਨਫੇ-ਨੁਕਸਾਨ ਬਾਰੇ ਅਜੇ ਵੀ ਚਰਚਾ ਜਾਰੀ ਹੈ। ਇੱਕ ਪਾਸੇ ਸਰਕਾਰ ਇਸ ਦੇ ਨਤੀਜਿਆਂ ਬਾਰੇ ਖਾਮੋਸ਼ ਹੈ ਤੇ ਦੂਜੇ ਪਾਸੇ ਵਿਰੋਧੀ ਅੱਜ ਵੀ ਸਰਕਾਰ ਨੂੰ ਘੇਰ ਰਹੇ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ਤੋਂ ਤਿੱਖੇ ਸਵਾਲ ਪੁੱਛੇ ਹਨ। ਉਨ੍ਹਾਂ ਨੇ ਨੋਟਬੰਦੀ ਨੂੰ ‘ਤਬਾਹੀ’ ਕਰਾਰ ਦਿੱਤਾ ਹੈ।


ਪ੍ਰਿਯੰਕਾ ਗਾਂਧੀ ਨੇ ਨੋਟਬੰਦੀ ਦੇ ਪੰਜ ਸਾਲ ਪੂਰੇ ਹੋਣ ਮੌਕੇ ਸੋਮਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਜੇਕਰ ਇਹ ਕਦਮ ਸਫਲ ਸੀ ਤਾਂ ਫਿਰ ਭ੍ਰਿਸ਼ਟਾਚਾਰ ਖਤਮ ਕਿਉਂ ਨਹੀਂ ਹੋਇਆ ਤੇ ਅਤਿਵਾਦ ਨੂੰ ਸੱਟ ਕਿਉਂ ਨਹੀਂ ਵੱਜੀ? ਉਨ੍ਹਾਂ ਨੇ ਨੋਟਬੰਦੀ ਨੂੰ ‘ਤਬਾਹੀ’ ਕਰਾਰ ਦਿੱਤਾ ਹੈ।




ਪ੍ਰਿਯੰਕਾ ਨੇ ਹੈਸ਼ਟੈਗ ‘#ਨੋਟਬੰਦੀਤਬਾਹੀ’ ਦੀ ਵਰਤੋਂ ਕਰਦਿਆਂ ਟਵੀਟ ਕੀਤਾ, ‘ਜੇਕਰ ਨੋਟਬੰਦੀ ਸਫਲ ਸੀ ਤਾਂ ਭ੍ਰਿਸ਼ਟਾਚਾਰ ਖਤਮ ਕਿਉਂ ਨਹੀਂ ਹੋਇਆ? ਕਾਲਾ ਧਨ ਵਾਪਸ ਕਿਉਂ ਨਹੀਂ ਆਇਆ? ਅਰਥਵਿਵਸਥਾ ਕੈਸ਼ਲੈੱਸ ਕਿਉਂ ਨਹੀਂ ਹੋਈ? ਅਤਿਵਾਦ ਨੂੰ ਸੱਟ ਕਿਉਂ ਨਹੀਂ ਵੱਜੀ? ਮਹਿੰਗਾਈ ਨੂੰ ਲਗਾਮ ਕਿਉਂ ਨਹੀਂ ਲੱਗੀ?


ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਤਹਿਤ 1000 ਤੇ 500 ਦੇ ਨੋਟ ਬੰਦ ਕਰ ਦਿੱਤੇ ਗਏ ਸਨ ਅਤੇ ਫਿਰ 2000 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਾਂਗਰਸ ਲਗਾਤਾਰ ਮੋੋਦੀ ਸਰਕਾਰ ’ਤੇ ਕਥਿਤ ਦੋਸ਼ ਲਾਉਂਦੀ ਰਹੀ ਹੈ ਕਿ ਨੋਟਬੰਦੀ ਲੋਕ ਹਿੱਤ ਵਿੱਚ ਨਹੀਂ ਸੀ ਤੇ ਇਸ ਨੇ ਆਰਥਿਕਤਾ ਬਹੁਤ ਮਾੜਾ ਪਾਇਆ ਹੈ।


ਇਹ ਵੀ ਪੜ੍ਹੋ: CRPF ਦੇ ਜਵਾਨ ਨੇ ਏਕੇ-47 ਨਾਲ ਕੀਤੀ ਅੰਨ੍ਹੇਵਾਹ ਫਾਇਰਿੰਗ, 4 ਜਵਾਨਾਂ ਦੀ ਮੌਤ, 3 ਜ਼ਖ਼ਮੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904