ਨਵੀਂ ਦਿੱਲੀ : Flipkart ਦੇ ਪ੍ਰਮੁੱਖ ਵਿੱਤ ਅਫ਼ਸਰ(ਸੀਐਫਓ) ਸੰਜੇ ਬਵੇਜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ 31 ਦਸੰਬਰ 2016 ਤੱਕ ਬਵੇਜਾ ਕੰਪਨੀ ਨਾਲ ਜੁੜੇ ਰਹਿਣਗੇ। ਇਸ ਦੇ ਨਾਲ ਹੀ ਨਵੇਂ ਸੀਐਫਓ ਦੀ ਖੋਜ ਵੀ ਕੰਪਨੀ ਨੇ ਸ਼ੁਰੂ ਕਰ ਦਿੱਤੀ ਹੈ।
ਸੰਜੇ ਦੋ ਸਾਲ ਪਹਿਲਾਂ ਹੀ Flipkart ਨੂੰ ਜੁੜੇ ਸਨ। Flipkart ਦੇ ਹੁਣ ਤੱਕ ਚੋਟੀ ਦੇ ਸੱਤ ਅਧਿਕਾਰੀ ਅਸਤੀਫ਼ਾ ਦੇ ਚੁੱਕੇ ਹਨ। ਇਹਨਾਂ ਵਿੱਚ ਕੰਪਨੀ ਦੇ ਬਿਜ਼ਨਸ ਹੈੱਡ ਮੁਕੇਸ਼ ਬਾਂਸਲ ਅਤੇ ਚੀਫ਼ ਬਿਜ਼ਨਸ ਅਫ਼ਸਰ ਅੰਕਿਤ ਨਗੌਰੀ ਵੀ ਸ਼ਾਮਲ ਹਨ। ਤਿਉਹਾਰਾਂ ਦੇ ਮੌਸਮ ਵਿੱਚ ਕੰਪਨੀ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਅਸਤੀਫ਼ਾ ਦੇਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਬਵੇਜਾ ਨੇ ਸਤੰਬਰ 2014 ਵਿੱਚ ਈ-ਕਾਮਰਸ ਕੰਪਨੀ ਨੂੰ ਜੁਆਇਨ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਉਹ ਟਾਟਾ ਕਮਿਊਨੀਕੇਸ਼ਨ ਨਾਲ ਜੁੜੇ ਹੋਏ ਸਨ। Flipkart ਵਿੱਚ ਵੱਡੇ ਪੱਧਰ ਉੱਤੇ ਬਦਲਾਅ ਹੋ ਰਹੇ ਹਨ। ਕੰਪਨੀ 1000 ਕਰਮਚਾਰੀਆਂ ਨੂੰ ਪਹਿਲਾਂ ਹੀ ਕੱਢ ਚੁੱਕੀ ਹੈ।