ਮੁੰਬਈ: ਵੀਰਵਾਰ ਨੂੰ ਉਧਵ ਠਾਕਰੇ ਨੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਅਹੂਦੇ ਦੀ ਸਹੁੰ ਚੁੱਕੀ। ਹੁਣ ਮਹਾਰਾਸ਼ਟਰ ‘ਚ ਸ਼ਨੀਵਾਰ ਨੂੰ ਬਹੁਮਤ ਪਰੀਖਣ ਹੋਵੇਗਾ। ਇਸ ਤੋਂ ਇਲਾਵਾ ਐਤਵਾਰ ਨੂੰ ਸਪੀਕਰ ਦੀ ਚੋਣ ਹੋਵੇਗੀ ਉਧਰ ਸੋਮਵਾਰ ਨੂੰ ਰਾਜਪਾਲ ਦਾ ਭਾਸ਼ਣ ਹੋਵੇਗਾ। ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦੇ ਗਠਬੰਧਨ ਮਹਾ ਵਿਕਾਸ ਅਘਾੜੀ ਦਾ ਇਹ ਦਾਅਵਾ ਹੈ ਕਿ ਉਸ ਤੋਂ ਬਾਅਦ 162 ਵਿਧਾਇਕਾਂ ਦਾ ਸਮਰਥਣ ਹੈ। ਸੂਬੇ ‘ਚ ਸਰਕਾਰ ਬਣਾਉਨ ਦਾ ਬਹੁਮਤ ਦਾ ਅੰਕੜਾ 145 ਹੈ। ਵਿਧਾਨ ਸਭਾ ‘ਚ ਕੁਲ 288 ਸੀਟਾਂ ਹਨ।


ਵਿਧਾਨ ਸਭਾ ਚੋਣਾਂ ‘ਚ ਸ਼ਿਵਸੈਨਾ ਨੂੰ 56, ਕਾਂਗਰਸ ਨੂੰ 44 ਅਤੇ ਐਨਸੀਪੀ ਨੂੰ 54 ਸੀਟਾਂ ਹਾਸਲ ਹੋਇਆਂ। ਜੇਕਰ ਤਿੰਨਾਂ ਨੂੰ ਜੋੜ ਦਿੱਤਾ ਜਾਵੇ ਤਾਂ 154 ਹੁੰਦਾ ਹੈ। ਜਿਸ ਨਾਲ ਤਿੰਨੋਂ ਦਲ ਮਿਲਕੇ ਆਸਾਨੀ ਨਾਲ ਬਹੁਮਤ ਸਾਬਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਨੂੰ ਹੋਰ ਛੋਟੇ ਦਲਾਂ ਦੇ ਵਿਧਾਇਕਾਂ ਦਾ ਅਘਾੜੀ ਨੂੰ ਸਮਰਥਨ ਹੈ।