ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨਸੀਆਰ ਦੇ ਨਾਲ ਯੂਪੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਅੱਜ ਸੰਘਣੀ ਧੁੰਦ ਛਾਈ ਰਹੀ। ਪਿਛਲੇ 24 ਘੰਟੇ ਦੌਰਾਨ ਦੇਸ਼ ਦੇ ਵੱਖ ਵੱਖ ਇਲਾਕਿਆਂ 'ਚ ਹੋਏ ਹਾਦਸਿਆਂ ਦੇ ਚੱਲਦੇ 5 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 24 ਘੰਟੇ ਦੌਰਾਨ ਵੀ ਕੋਹਰਾ ਬਣਿਆ ਰਹਿ ਸਕਦਾ ਹੈ।
ਦਿੱਲੀ 'ਚ ਅੱਜ ਸੰਘਣੀ ਧੁੰਧ ਛਾਈ ਰਹੀ। ਧੁੰਦ ਦੇ ਚੱਲਦੇ ਸੜਕਾਂ 'ਤੇ ਆਵਾਜਾਈ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਤੋਂ 16 ਫਲਾਈਟ ਲੇਟ ਹੋ ਗਈਆਂ ਹਨ। ਧੁੰਦ ਦੇ ਕਾਰਨ ਤਾਪਮਾਨ ਹੇਠਾਂ ਆਉਂਦਿਆਂ ਹੀ ਠੰਢ ਵਧ ਗਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ 24 ਘੰਟੇ ਦੌਰਾਨ ਯੂਪੀ ਦੇ ਕੁੱਝ ਇਲਾਕਿਆਂ 'ਤੇ ਕੋਹਰਾ ਰਿਹਾ। ਇਸ ਦੌਰਾਨ ਕਾਨਪੁਰ ਤੇ ਇਲਾਹਬਾਦ ਦੇ ਇਲਾਕਿਆਂ 'ਚ ਤਾਪਮਾਨ ਕਾਫੀ ਹੇਠਾਂ ਆਇਆ ਹੈ, ਜਦਕਿ ਬਰੇਲੀ 'ਚ ਘੱਟੋ ੜੱਟ ਤਾਪਮਾਨ 'ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰਾਜਧਾਨੀ ਲਖਨਊ ਤੇ ਆਸਪਾਸ ਦੇ ਜਿਲ੍ਹਿਆਂ 'ਚ ਵੀ ਸੰਘਣੀ ਧੁੰਦ ਛਾਈ ਰਹੀ। ਯੂਪੀ ਦਾ ਨਜੀਬਾਬਾਦ 8.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ।