ਚੰਡੀਗੜ੍ਹ: ਇਸ ਵਾਰ ਲੋਕ ਸਿਰਫ ਘਰਾਂ ਤੇ ਮਾਰਕਿਟ ਵਿੱਚ ਹੀ ਨਹੀਂ ਸਗੋਂ ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਵੀ ਦੀਵਾਲੀ ਦੇ ਨਜ਼ਾਰੇ ਦੇਖ ਸਕਦੇ ਹਨ। ਲੇਕ ‘ਤੇ ਪਹਿਲੀ ਵਾਰ ਦੀਵਾਲੀ ‘ਤੇ ਆਤਿਸ਼ਬਾਜ਼ੀ ਹੋਣੀ ਤੇ ਨਾਲ ਹੀ ਰਾਮਾਇਣ ਦੇ ਕੁਝ ਖਾਸ ਸੀਨ ਵੀ ਦਿਖਾਏ ਜਾਣਗੇ ਤੇ ਇਹ ਸਭ ਹੋਵੇਗਾ ਲੇਜ਼ਰ ਤਕਨੀਕ ਰਾਹੀਂ।
ਜੀ ਹਾਂ, ਲੇਕ ‘ਤੇ ਲੇਜ਼ਰ ਸ਼ੋਅ ਦਾ ਇੰਤਜ਼ਾਮ ਕੀਤਾ ਗਿਆ ਹੈ ਜਿਸ ਦੀਆਂ ਪੂਰੀ ਤਿਆਰੀਆਂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਇਸ ਦਾ ਟ੍ਰਾਇਲ ਵੀ ਹੋ ਚੁੱਕੀਆ ਹੈ। ਇਸ ਦੇ ਨਾਲ ਇਹ ਪਹਿਲੀ ਵਾਰ ਹੈ ਜਦੋਂ ਦੀਵਾਲੀ ਮੌਕੇ ਲੋਕ ਸੁਖਨਾ ‘ਤੇ ਆ ਕੇ ਇਸ ਤਰ੍ਹਾਂ ਦਾ ਸ਼ੋਅ ਦੇਖ ਪਾਉਣਗੇ। ਸ਼ੋਅ ਦੋ ਦਿਨ ਤਕ ਚਲੇਗਾ ਅੱਜ ਯਾਨੀ 6 ਨਵੰਬਰ ਤੇ 7 ਨਵੰਬਰ।
ਸ਼ੋਅ ਦਾ ਅੱਜ ਸ਼ਾਮ 6 ਵਜੇ ਉਦਘਾਟਨ ਕੀਤਾ ਜਾਵੇਗਾ। ਮੰਗਲਵਾਰ ਨੂੰ ਸ਼ਾਮ ਨੂੰ ਸ਼ੋਅ ਸ਼ੁਰੂ ਹੋਵੇਗਾ ਜੋ 20-25 ਮਿੰਟ ਦਾ ਹੋਵੇਗਾ। ਦੂਜਾ ਸ਼ੋਅ ਰਾਤ 8 ਵਜੇ ਸ਼ੁਰੂ ਹੋਵੇਗਾ।