ਬੀਜੇਪੀ ਦਾ MP ਆਜ਼ਾਦ ਫੜੇਗਾ ਕਾਂਗਰਸੀ ਪੰਜਾ
ਏਬੀਪੀ ਸਾਂਝਾ | 15 Feb 2019 04:57 PM (IST)
ਚੰਡੀਗੜ੍ਹ: ਬੀਜੇਪੀ ਤੋਂ ਮੁਅੱਤਲ ਕੀਤੇ ਸਾਂਸਦ ਕੀਰਤੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਉਹ 18 ਫਰਵਰੀ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਦੇ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਆਜ਼ਾਦ ਨੂੰ ਅਧਿਕਾਰਿਤ ਰੂਪ ਨਾਲ ਕਾਂਗਰਸ ਵਿੱਚ ਸ਼ਾਮਲ ਹੋਣਾ ਸੀ ਪਰ ਪੁਲਵਾਮਾ ਅੱਤਵਾਦੀ ਹਮਲੇ ਕਰਕੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਰਾਹੁਲ ਨਾਲ ਮੁਤਾਕਾਤ ਤੋਂ ਬਾਅਦ ਆਜ਼ਾਦ ਨੇ ਇਸ ਸਬੰਧੀ ਟਵੀਟ ਕੀਤਾ ਕਿ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ਵਿੱਚ ਉਨ੍ਹਾਂ ਦਾ ਕਾਂਗਰਸ ਵਿੱਚ ਸ਼ਾਲਮ ਹੋਣ ਦਾ ਪ੍ਰੋਗਰਾਮ ਟਾਲ ਕੇ ਹੁਣ 18 ਫਰਵਰੀ ਨੂੰ ਹੋਏਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਿੰਨ ਦਿਨਾਂ ਦਾ ਸੋਗ ਹੈ। ਕੋਈ ਵਿਅਕਤੀ ਜਾਂ ਪਾਰਟੀ ਦੇਸ਼ ਤੋਂ ਵਧ ਕੇ ਨਹੀਂ ਹੋ ਸਕਦੀ। ਜਵਾਨ ਉਨ੍ਹਾਂ ਲਈ ਪੂਜਣਯੋਗ ਹਨ ਤੇ ਉਨ੍ਹਾਂ ਦੇ ਸਨਮਾਨ ਵਿੱਚ ਉਹ ਫੈਸਲਾ ਲਿਆ ਹੈ। ਦੱਸ ਦੇਈਏ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਬਿਹਾਰ ਦੇ ਦਰਭੰਗਾ ਤੋਂ ਚੁਣੇ ਗਏ ਸੀ। ਉਹ ਲੰਮੇ ਸਮੇਂ ਤੋਂ ਬੀਜੇਪੀ ਤੋਂ ਮੁਅੱਤਲ ਰਹਿ ਚੁੱਕੇ ਹਨ। ਪਿਛਲੇ ਸਮੇਂ ਤੋਂ ਹੀ ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੇ ਕਿਆਸ ਲਾਏ ਜਾ ਰਹੇ ਸੀ।