Mehbooba Released: PDP ਲੀਡਰ ਮਹਿਬੂਬਾ ਮੁਫਤੀ 14 ਮਹਿਨੇ ਬਾਅਦ ਰਿਹਾਅ
ਏਬੀਪੀ ਸਾਂਝਾ | 13 Oct 2020 09:50 PM (IST)
ਪੀਡੀਪੀ ਲੀਡਰ ਮਹਿਬੂਬਾ ਮੁਫਤੀ ਨੂੰ 14 ਮਹਿਨੇ ਬਾਅਦ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਹ ਜਾਣਕਾਰੀ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਇੱਕ ਬੁਲਾਰੇ ਨੇ ਦਿੱਤੀ ਹੈ।
ਜੰਮੂ ਕਸ਼ਮੀਰ: ਸਾਬਕਾ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਆਖਰਕਾਰ 463 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕੀਤਾ ਜਾ ਰਿਹਾ ਹੈ। ਉਸ ਨੂੰ ਅਗਸਤ 2019 ਵਿਚ ਪੀਐਸਏ ਅਧੀਨ ਲਿਆ ਗਿਆ ਸੀ। ਦੱਸ ਦੇਈਏ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਦੌਰਾਨ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਲੀਡਰਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।ਮਹਿਬੂਬਾ ਮੁਫ਼ਤੀ ਉਨ੍ਹਾਂ ਵਿੱਚੋਂ ਇੱਕ ਸੀ।