ਨਵੀਂ ਦਿੱਲੀ: ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਇਸ ਸਾਲ ਦੀਪਾਵਾਲੀ ਮੌਕੇ 'ਕਾਮਧੇਨੁ ਦੀਵਾਲੀ ਅਭਿਆਨ' ਮਨਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਜ਼ਰੀਏ ਕਮਿਸ਼ਨ ਦੀਵਾਲੀ ਦੇ ਤਿਉਹਾਰ ਦੌਰਾਨ ਗੋਬਰ ਤੇ ਪੰਚਗਵਿਆ ਉਤਪਾਦਾਂ ਦੀ ਵਰਤੋਂ ਨੂੰ ਵਧਾਵਾ ਦੇ ਰਹੇ ਹਨ।

ਦੱਸ ਦਈਏ ਕਿ ਇਸ ਦੇ ਲਈ ਗੋਬਰ ਦੇ ਦੀਵੇ, ਮੋਮਬੱਤੀਆਂ, ਧੂਪ, ਧੂਪ ਦੀਆਂ ਲਾਟਾਂ, ਸ਼ੁਭ ਲਾਭ, ਸਵਸਤੀਕ, ਯਾਦਗਾਰੀ ਚਿੰਨ੍ਹ, ਹਾਰਡ ਬੋਰਡ, ਕੰਧ-ਟੁਕੜੇ, ਕਾਗਜ਼-ਭਾਰ, ਹਵਨ ਸਮੱਗਰੀ, ਭਗਵਾਨ ਗਣੇਸ਼ ਤੇ ਦੇਵੀ ਲਕਸ਼ਮੀ ਦੀਆਂ ਮੂਰਤੀਆਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ।

ਕਿਸਾਨਾਂ ਨੇ ਕਬੂਲਿਆ ਕੇਂਦਰ ਦਾ ਸੱਦਾ, ਦਿੱਲੀ ਜਾਣਗੇ ਜਥੇਬੰਦੀਆਂ ਦੇ ਨਮਾਇੰਦੇ

ਉਧਰ, ਇਸ ਬਾਰੇ ਕਮਿਸ਼ਨ ਦੇ ਚੇਅਰਮੈਨ ਡਾ. ਵੱਲਭਭਾਈ ਕਠਾਰੀਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਕਾਮਧੇਨੁ ਕਮਿਸ਼ਨ ਦਾ ਟੀਚਾ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ 11 ਕਰੋੜ ਪਰਿਵਾਰਾਂ ਵਿਚਕਾਰ ਗੋਬਰ ਦੇ ਬਣੇ 33 ਕਰੋੜ ਦੀਵੇ ਪ੍ਰਕਾਸ਼ਤ ਕਰਨਾ ਹੈ। ਇਨ੍ਹਾਂ ਵਿੱਚੋਂ 3 ਲੱਖ ਦੀਵੇ ਖੁਦ ਅਯੁੱਧਿਆ ਵਿੱਚ ਬਾਲੇ ਕੀਤੇ ਜਾਣਗੇ ਤੇ ਵਾਰਾਨਸੀ ਵਿੱਚ 1 ਲੱਖ ਦੀਵੇ ਬਾਲੇ ਜਾਣਗੇ।

ਹਜ਼ਾਰਾਂ ਗਾਵਾਂ ਅਧਾਰਤ ਉੱਦਮੀਆਂ ਨੂੰ ਕਾਰੋਬਾਰ ਦੇ ਮੌਕੇ ਪੈਦਾ ਕਰਨ ਤੋਂ ਇਲਾਵਾ ਗੋਬਰ ਦੇ ਉਤਪਾਦਾਂ ਦੀ ਵਰਤੋਂ ਵੀ ਸਾਫ ਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰੇਗੀ। ਇਹ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਵੀ ਮਦਦ ਕਰੇਗੀ। ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਦੇ ਵਿਜ਼ਨ ਤੇ ਡ੍ਰਾਈਵ ਨੂੰ ਉਤਸ਼ਾਹਤ ਕਰੇਗੀ ਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਸਹਾਇਤਾ ਕਰੇਗੀ।

ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਕਿਉਂ ਦਿੱਤਾ 7 ਦਿਨਾਂ ਦਾ ਅਲਟੀਮੇਟਮ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904