ਨਵੀਂ ਦਿੱਲੀ: ਰਾਸ਼ਟਰੀ ਕਾਮਧੇਨੁ ਕਮਿਸ਼ਨ ਦੇ ਚੇਅਰਮੈਨ ਵਲੱਭਭਾਈ ਕਥੀਰੀਆ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੋਬਰ ਦੀ ਬਣੀ ਇੱਕ ਚਿੱਪ ਰੇਡੀਏਸ਼ਨ ਨੂੰ ਖਤਮ ਕਰਨ ਦੀ ਯੋਗਤਾ ਰੱਖਦੀ ਹੈ। ਇਸ ਨਾਲ ਉਨ੍ਹਾਂ ਗੋਬਰ ਦੀ ਬਣੀ ਚਿੱਪ ਲਾਂਚ ਕੀਤੀ।

ਵੱਲਭਭਾਈ ਕਥੀਰੀਆ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਜੇ ਅਸੀਂ ਇਸ ਨੂੰ ਨਾਲ ਰੱਖਦੇ ਹਾਂ ਤਾਂ ਮੋਬਾਈਲ ਰੇਡੀਏਸ਼ਨ ਬਹੁਤ ਹੱਦ ਤੱਕ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਗੋਬਰ ਨਾਲ ਰੱਖਿਆ ਹੋਵੇਗੀ। ਇਹ ਸਭ ਕੁਝ ਘਰ 'ਚ ਆਵੇਗਾ, ਤਾਂ ਘਰ ਰੇਡੀਏਸ਼ਨ ਮੁਕਤ ਹੋ ਜਾਵੇਗਾ।

ਚੈਨਲਾਂ ਖ਼ਿਲਾਫ਼ ਖਿਲਾਫ ਕੇਸ ਤੋਂ ਭੜਕੀ ਕੰਗਨਾ ਰਣੌਤ, ਕਿਹਾ ਮੇਰੇ 'ਤੇ ਵੀ ਕਰੋ ਕੇਸ

ਦੱਸ ਦੇਈਏ ਕਿ ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਗੋਬਰ ਤੋਂ ਬਣੇ ਕਈ ਹੋਰ ਉਤਪਾਦਾਂ ਦੀ ਵੀ ਸ਼ੁਰੂਆਤ ਕੀਤੀ। ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਦਾ ਟੀਚਾ ਇਸ ਦੀਵਾਲੀ 'ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਦੀਵਿਆਂ ਤੋਂ ਇਲਾਵਾ, ਆਯੋਗ ਗੋਬਰ, ਗਊ ਮੂਤਰ ਤੇ ਹੋਰ ਦੁੱਧ ਉਤਪਾਦਾਂ ਜਿਵੇਂ ਕਿ ਐਂਟੀ-ਰੇਡੀਏਸ਼ਨ ਚਿੱਪ, ਪੇਪਰ ਵੇਟ, ਗਣੇਸ਼ ਤੇ ਲਕਸ਼ਮੀ ਦੀਆਂ ਮੂਰਤੀਆਂ, ਅਗਰਬੱਤੀ, ਮੋਮਬੱਤੀਆਂ ਤੇ ਹੋਰ ਚੀਜ਼ਾਂ ਦੇ ਉਤਪਾਦਨ ਨੂੰ ਉਤਸ਼ਾਹਤ ਕਰ ਰਿਹਾ ਹੈ।

ਸਾਰਾ ਗੁਰਪਾਲ ਹੋਈ ਬਿੱਗ ਬੌਸ ਦੇ ਘਰ ਤੋਂ ਬਾਹਰ, ਪਹਿਲੇ ਐਵੀਕਸ਼ਨ 'ਚ ਹੀ ਬਾਹਰ ਹੋਈ ਸਾਰਾ ਗੁਰਪਾਲ

ਰਾਸ਼ਟਰੀ ਕਾਮਧੇਨੁ ਕਮਿਸ਼ਨ ਦਾ ਟੀਚਾ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ 11 ਕਰੋੜ ਪਰਿਵਾਰਾਂ 'ਚ ਗੋਬਰ ਦੇ ਬਣੇ 33 ਕਰੋੜ ਦੀਵੇ ਪ੍ਰਕਾਸ਼ਤ ਕਰਨਾ ਹੈ। ਅਯੁੱਧਿਆ 'ਚ ਹੀ ਲਗਪਗ 3 ਲੱਖ ਦੀਵੇ ਜਗਾਏ ਜਾਣਗੇ ਤੇ ਵਾਰਾਣਸੀ 'ਚ 1 ਲੱਖ ਦੀਵੇ ਜਗਾਏ ਜਾਣਗੇ।