ਦੀਵਾਲੀ ਤੋਂ ਪਹਿਲਾਂ Flipkart 'ਤੇ 16 ਅਕਤੂਬਰ ਤੋਂ Big Billion Days ਸੇਲ ਸ਼ੁਰੂ ਹੋਣ ਵਾਲੀ ਹੈ। ਛੇ ਦਿਨ ਚੱਲਣ ਵਾਲੀ ਇਸ ਸੇਲ 'ਚ ਤਹਾਨੂੰ ਕਈ ਚੀਜ਼ਾਂ ਸਸਤੇ ਭਾਅ 'ਤੇ ਮਿਲਣਗੀਆਂ। ਸਭ ਤੋਂ ਖਾਸ ਇਸ 'ਚ ਸਮਾਰਟਫੋਨ ਰਹਿਣਗੇ ਜਿਨ੍ਹਾਂ 'ਤੇ ਭਾਰੀ ਛੋਟ ਦਿੱਤੀ ਜਾਵੇਗੀ। ਇਸ ਸੇਲ 'ਚ ਸਮਾਰਫੋਨ ਕੰਪਨੀ Poco ਆਪਣੇ ਹੈਂਡਸੈਟ 'ਤੇ ਕਈ ਵਧੀਆਂ ਆਫਰ ਦੇਵੇਗੀ।


ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਛੋਟ


ਕੰਪਨੀ ਨੇ ਟਵਿਟਰ 'ਤੇ ਦੱਸਿਆ ਕਿ ਕੰਪਨੀ ਦੇ ਫੋਨ 'ਤੇ ਪਹਿਲੀ ਵਾਰ ਡਿਸਕਾਊਂਟ ਦਿੱਤਾ ਜਾਵੇਗਾ। ਕੰਪਨੀ ਹਾਲ ਹੀ 'ਚ ਲੌਂਚ ਹੋਏ Poco c3, Poco M2, Poco M2 Pro, Poco X2 ਤੇ Poco X3 'ਤੇ ਛੋਟ ਦੇਵੇਗੀ। Poco M2 'ਤੇ 500 ਰੁਪਏ ਦੀ ਛੋਟ ਦਿੱਤੀ ਜਾਵੇਗੀ। ਸੇਲ ਦੌਰਾਨ ਇਹ ਫੋਨ 10,499 ਰੁਪਏ 'ਚ ਖਰੀਦਿਆ ਜਾ ਸਕੇਗਾ। Poco M2 Pro ਤੇ 1000 ਰੁਪਏ ਦਾ ਡਿਸਕਾਊਂਟ ਹੋਵੇਗਾ।


Lead Story- ਅਸੀਂ ਖੇਤਾਂ ਦੇ ਜਾਏ, ਸਰਕਾਰ ਨਾ ਸਮਝਾਏ


ਇੰਨੇ ਰੁਪਏ ਦੀ ਹੋਵੇਗੀ ਬੱਚਤ


ਇਸ ਤੋਂ ਇਲਾਵਾ ਸੇਲ 'ਚ Poco X2 ਫੋਨ 17,499 ਰੁਪਏ ਦੀ ਥਾਂ 'ਤੇ 16,499 ਰੁਪਏ 'ਚ ਖਰੀਦਿਆ ਜਾ ਸਕੇਗਾ। ਨਾਲ ਹੀ ਬਿੱਗ ਬਿਲੀਅਨ ਡੇਜ਼ 'ਚ SBI ਕਾਰਡ ਨਾਲ ਸ਼ੌਪਿੰਗ ਕਰਨ 'ਤੇ 10 ਫੀਸਦ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।


ਮੋਟੋਰੋਲਾ 'ਤੇ ਵੀ ਮਿਲੇਗੀ ਛੋਟ


Flipkart ਦੀ ਬਿਗ ਬਿਲੀਅਨ ਡੇਜ਼ ਸੇਲ 'ਚ ਮੋਟੋਰੋਲਾ ਸਮਾਰਟਫੋਨ 'ਤੇ ਵੀ 40 ਹਜ਼ਾਰ ਰੁਪਏ ਤਕ ਡਿਸਕਾਊਂਟ ਮਿਲੇਗਾ। ਇਸ ਸੇਲ 'ਚ Moto G9, Foldable Motorola Razr (2019), Moto E7 Plus ਜਿਹੇ ਸਮਾਰਟਫੋਨ 'ਤੇ ਛੋਟ ਮਿਲੇਗੀ। ਮੋਟੋਰੋਲਾ ਦਾ ਫਲਿੱਪ ਫੋਲਡਏਬਲ ਸਮਾਰਟਫੋਨ Motorola Razr (2019) ਦੀ ਕੀਮਤ 1,24,999 ਰੁਪਏ ਹੈ ਪਰ ਫਲਿਪਕਾਰਟ ਸੇਲ ਦੌਰਾਨ ਇਸ ਨੂੰ 84,999 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ।


ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ