ਕੇਂਦਰੀ ਪੱਧਰ 'ਤੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਕਿਸਾਨਾਂ ਵੱਲੋਂ ਵਿੱਢੇ ਅੰਦੋਲਨ ਦਾ ਸੇਕ ਕੇਂਦਰ ਤਕ ਪਹੁੰਚਣ ਲੱਗਾ ਹੈ। ਜਿੱਥੇ ਕੇਂਦਰ ਨੇ ਦੋ ਵਾਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਉੱਥੇ ਹੀ ਹੁਣ ਪੰਜਾਬ ਦੇ ਕਿਸਾਨਾਂ ਨੂੰ ਮਨਾਉਣ ਦਾ ਜ਼ਿੰਮਾ ਅੱਠ ਕੇਂਦਰੀ ਮੰਤਰੀਆਂ ਨੂੰ ਸੌਂਪਿਆ ਗਿਆ ਹੈ।ਇਹ ਕੇਂਦਰੀ ਮੰਤਰੀ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਵਰਚੂਅਲ ਗੱਲਬਾਤ 13 ਅਕਤੂਬਰ ਤੋਂ 20 ਅਕਤੂਬਰ ਤਕ ਜਾਰੀ ਰਹੇਗੀ।


Lead Story- ਅਸੀਂ ਖੇਤਾਂ ਦੇ ਜਾਏ, ਸਰਕਾਰ ਨਾ ਸਮਝਾਏ


ਵੱਖ-ਵੱਖ ਜ਼ਿਲ੍ਹਿਆਂ ਲਈ ਗੱਲਬਾਤ ਦੀ ਤਾਰੀਖ ਵੱਖ-ਵੱਖ ਹੋਵੇਗੀ। ਇਸ ਬਾਬਤ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।


13 ਅਕਤੂਬਰ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ਨਾਲ ਰਾਬਤਾ ਬਣਾਉਣਗੇ।


14 ਅਕਤੂਬਰ ਨੂੰ ਖੇਤੀ ਤੇਸਾਨ ਕਲਿਆਨ ਰਾਜਮੰਤਰੀ ਕੈਲਾਸ਼ ਚੌਧਰੀ ਸੰਗਰੂਰ ਅਤੇ ਬਰਨਾਲਾ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ।


15 ਅਕਤੂਬਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਬਠਿੰਡਾ ਤੇ ਫਰੀਦਕੋਟ ਦੇ ਕਿਸਾਨਾਂ ਨਾਲ ਚਰਚਾ ਕਰਨਗੇ।


16 ਅਕਤੂਬਰ ਨੂੰ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਲੁਧਿਆਣਾਤੇ ਮੋਗਾ 'ਚ ਕਿਸਾਨਾਂ ਦੇ ਰੂ-ਬ-ਰੂ ਹੋਣਗੇ।17 ਅਕਤੂਬਰ ਨੂੰ ਪਸ਼ੂਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸੰਜੀਵ ਬਾਲਿਆ ਪਟਿਆਲਾ ਤੇ ਫਤਿਹਗੜ੍ਹ ਦੇ ਕਿਸਾਨਾਂ ਨੂੰ ਖੇਤੀ ਕਾਨੂੰਨ ਬਾਰੇ ਸਮਝਾਉਣਗੇ।


18 ਅਕਤੂਬਰ ਨੂੰ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਗੁਰਦਾਸਪੁਰ ਅਤੇ ਪਠਾਨਕੋਟ, 19 ਅਕਤੂਬਰ ਨੂੰ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਅਬੋਹਰ ਤੇ ਫਿਰੋਜ਼ਪੁਰ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ।


20 ਅਕਤੂਬਰ ਨੂੰ ਪੂਰਬਉੱਤਰ ਖੇਤਰ ਤੇ ਵਿਕਾਸ ਮੰਤਰੀ ਜਿਤੇਂਦਰ ਸਿੰਘ ਮੋਹਾਲੀ ਅਤੇ ਰੋਪੜ ਦੇ ਕਿਸਾਨਾਂ ਨਾਲ ਸੰਵਾਦ ਰਚਾਉਣਗੇ।।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ