ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਤਰ੍ਹਾਂ ਵੱਡੀਆਂ ਕੰਪਨੀਆਂ ਵੱਲੋਂ ਫੈਸਟੀਵਲ ਸੇਲ ਦੀਆਂ ਤਰੀਕਾਂ ਦਾ ਐਲਾਨ ਵੀ ਸ਼ੁਰੂ ਹੋ ਗਿਆ ਹੈ। ਇਸ ਸੀਰੀਜ਼ ਵਿੱਚ ਈ-ਕਾਮਰਸ ਦੀ ਦਿੱਗਜ ਐਮਜ਼ੋਨ ਨੇ ਵੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਹਨ।

ਦੱਸ ਦੇਈਏ ਕਿ ਐਮਜ਼ੋਨ ਨੇ ਆਪਣੀ ਦ ਗ੍ਰੇਟ ਇੰਡੀਅਨ ਫੈਸਟੀਵਲ 2020 ਦੀ ਤਰੀਕ ਦਾ ਐਲਾਨ ਕੀਤਾ ਹੈ। ਸੇਲ 17 ਅਕਤੂਬਰ, 2020 ਤੋਂ ਬੰਪਰ ਛੂਟ ਨਾਲ ਸ਼ੁਰੂ ਹੋਵੇਗੀ। ਕੰਪਨੀ ਨੇ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਨਾ ਸਿਰਫ ਡਿਸਕਾਉਂਟਸ ਦਾ ਆਫਰ ਦਿੱਤਾ ਹੈ ਸਗੋਂ ਇੰਸਟੈਂਟ ਡਿਸਕਾਉਂਟਸ ਦਾ ਮੌਕਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਐਮਜ਼ੋਨ ਪ੍ਰਾਈਮ ਮੈਂਬਰਸ ਲਈ ਇਹ ਸੇਲ ਇੱਕ ਦਿਨ ਪਹਿਲਾਂ ਯਾਨੀ 16 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ।

ਛੋਟੇ ਤੇ ਦਰਮਿਆਨੇ ਕਾਰੋਬਾਰ 'ਤੇ ਧਿਆਨ:

ਇਸ ਤਿਉਹਾਰ ਦੇ ਸੀਜ਼ਨ ਵਿੱਚ 6.50 ਲੱਖ ਤੋਂ ਵੱਧ ਵਿਕਰੇਤਾਵਾਂ ਲਈ ਇੱਕ ਚੰਗਾ ਮੌਕਾ ਵੀ ਹੈ। ਇਸ ਵਾਰ ਕੰਪਨੀ ਨੇ ਛੋਟੇ ਤੇ ਦਰਮਿਆਨੇ ਕਾਰੋਬਾਰ 'ਤੇ ਧਿਆਨ ਕੇਂਦ੍ਰਤ ਕੀਤਾ ਹੈ। ਅਜਿਹੀ ਸਥਿਤੀ ਵਿੱਚ ਜੇ ਗਾਹਕ ਛੋਟੇ ਤੇ ਦਰਮਿਆਨੇ ਵਿਕਰੇਤਾਵਾਂ ਤੋਂ ਚੀਜ਼ਾਂ ਖਰੀਦਦੇ ਹਨ, ਤਾਂ ਉਨ੍ਹਾਂ ਨੂੰ 10 ਫੀਸਦ ਦੀ ਛੋਟ ਦਿੱਤੀ ਜਾਵੇਗੀ।

ਜਾਣੋ ਕਿੰਨਾ ਮਿਲੇਗਾ ਡਿਸਕਾਉਂਟ:

ਐਮਜ਼ੋਨ ਹੋਮ ਅਤੇ ਕਿਚਨ ਦੀਆਂ ਚੀਜ਼ਾਂ 'ਤੇ 60 ਪ੍ਰਤੀਸ਼ਤ ਤੱਕ ਦੀ ਛੋਟ ਮਿਲ ਸਕਦੀ ਹੈ। ਇਸ ਦੇ ਨਾਲ ਹੀ ਕੱਪੜਿਆਂ ਤੇ ਉਪਕਰਣਾਂ 'ਤੇ 70 ਪ੍ਰਤੀਸ਼ਤ, ਖਾਣ-ਪੀਣ ਦੀਆਂ ਵਸਤਾਂ 'ਤੇ 50 ਪ੍ਰਤੀਸ਼ਤ ਤੇ ਇਲੈਕਟ੍ਰਾਨਿਕ ਚੀਜ਼ਾਂ ਤੇ ਉਪਕਰਣਾਂ 'ਤੇ 70 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਗਈ ਹੈ। ਐਮਾਜ਼ੋਨ ਦੀ ਇਸ ਵਿਕਰੀ ਵਿੱਚ ਐਕਸਚੇਂਜ ਆਫਰ ਤਹਿਤ 13,500 ਰੁਪਏ ਤੱਕ ਦਾ ਫਾਇਦਾ ਹੋਏਗਾ, ਯਾਨੀ ਤੁਸੀਂ ਹਰ ਦਿਨ 500 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।

ਇਹ ਨੋਟ ਕਰਨਾ ਜ਼ਰੂਰੀ ਹੈ ਕਿ ਇਨ੍ਹਾਂ ਸੇਲਾਂ ਵਿੱਚ ਕੁਝ ਉਤਪਾਦ ਆਨਲਾਈਨ ਲਾਂਚ ਕੀਤੇ ਜਾ ਸਕਦੇ ਹਨ। ਸੇਲ ਵਿੱਚ ਮੋਬਾਈਲ ਫੋਨ 'ਤੇ ਜ਼ਬਰਦਸਤ ਆਫਰਸ ਦਿੱਤੇ ਜਾਣਗੇ।

ਜੇ ਤੁਸੀਂ ਵਧੇਰੇ ਛੋਟ ਚਾਹੁੰਦੇ ਹੋ ਤਾਂ ਇਸ ਬੈਂਕ ਕਾਰਡ ਦੀ ਵਰਤੋਂ ਕਰੋ:

ਜੇ ਤੁਸੀਂ ਐਮਜ਼ੋਨ 'ਤੇ ਖਰੀਦਦਾਰੀ ਕਰਦੇ ਹੋਏ HDFC ਬੈਂਕ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ 10% ਤੱਕ ਤੁਰੰਤ ਛੂਟ ਲੈ ਸਕਦੇ ਹੋ। ਐਮਜ਼ੋਨ ਦੀ ਇਸ ਵਿਕਰੀ ਵਿਚ ਤੁਹਾਨੂੰ ਐਕਸਚੇਂਜ ਆਫਰ, ਨੋ ਕੋਸਟ ਈਐਮਆਈ, ਕੰਪਲੀਟ ਅਪਲਾਇੰਸ ਪ੍ਰੋਟੇਕਸ਼ਨ ਦੀ ਵੀ ਫੈਸੀਲਿਟੀ ਦੇ ਰਿਹਾ ਹੈ। ਸਿਰਫ ਇਹ ਹੀ ਨਹੀਂ, ਤੁਸੀਂ ਐਮਜ਼ੋਨ ਦੀ ਦ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਤੇ ਰੋਜ਼ਾਨਾ ਖਰੀਦਦਾਰੀ ਦੇ ਇਨਾਮ ਵੀ ਜਿੱਤ ਸਕਦੇ ਹੋ।

ਲੁੱਟ ਲਓ ਮੇਲਾ! ਦੀਵਾਲੀ ਤੋਂ ਪਹਿਲਾਂ Flipkart 'ਤੇ ਲੱਗੇਗੀ Big Billion Days ਸੇਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904