ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕੋਰੋਨਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੀ ਅਗਲੀ ਜਨਤਕ ਰੈਲੀ ਲਈ ਬਿਨਾਂ ਮਾਲਕ ਨਿੱਕਲੇ। ਵਾਈਟ ਹਾਊਸ ਡਾਕਟਰਾਂ ਮੁਤਾਬਕ ਟਰੰਪ ਸਿਹਤਮੰਦ ਹਨ ਤੇ ਉਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਦਰਮਿਆਨ ਟਰੰਪ ਦੇ ਨਿੱਜੀ ਡਾਕਟਰ ਸੀਨ ਕੌਨਲੇ ਨੇ ਰਾਸ਼ਟਰਪਤੀ ਦੀ ਸਿਹਤ ਰਿਪੋਰਟ ਜਾਰੀ ਕੀਤੀ।


ਉਨ੍ਹਾਂ ਕਿਹਾ ਰਾਸ਼ਟਰਪਤੀ ਤੋਂ ਦੂਜਿਆਂ ਨੂੰ ਲਾਗ ਨਹੀਂ ਲੱਗੇਗੀ। ਟਰੰਪ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਮਗਰੋਂ ਦੂਜੀ ਬਹਿਸ ਰੱਦ ਕਰ ਦਿੱਤੀ ਗਈ ਸੀ। ਕੋਵਿਡ ਪੌਜ਼ੇਟਿਵ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰੈਲੀ ਰਹੀ। ਉਹ ਸੋਮਵਾਰ ਫਲੋਰਿਡਾ ਲਈ ਬਿਨਾਂ ਮਾਸਕ ਰਵਾਨਾ ਹੋ ਗਏ। ਰੈਲੀ 'ਚ ਵੀ ਕਈਆਂ ਨੇ ਮਾਸਕ ਪਾਏ ਸਨ ਕਈਆਂ ਨੇ ਨਹੀਂ।


Lead Story- ਅਸੀਂ ਖੇਤਾਂ ਦੇ ਜਾਏ, ਸਰਕਾਰ ਨਾ ਸਮਝਾਏ


ਓਧਰ ਚੋਣ ਰੈਲੀਆਂ ਨੂੰ ਲੈਕੇ ਅਮਰੀਕਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਰੈਲੀਆਂ ਲਈ ਇਹ ਸਭ ਤੋਂ ਖਰਾਬ ਸਮਾਂ ਹੈ। ਡੌਨਾਲਡ ਟਰੰਪ ਵੀ ਮਾਸਕ ਬਹੁਤ ਘੱਟ ਪਹਿਨੇ ਨਜ਼ਰ ਆਉਂਦੇ ਹਨ। ਇਸ ਨੂੰ ਲੈਕੇ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਨ।


ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ