ਨਵੀਂ ਦਿੱਲੀ: ਫੈਸਟੀਵਲ ਸੀਜ਼ਨ 'ਚ ਇੱਕ ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਤਨਿਸ਼ਕ ਜਵੈਲਰੀ ਕੰਪਨੀ ਵਿਵਾਦਾਂ ਵਿੱਚ ਫਸ ਗਈ। ਇੱਥੋਂ ਤਕ ਕਿ ਲੋਕ ਤਨਿਸ਼ਕ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ। ਇਸ ਦੇ ਬਾਈਕਾਟ ਦੀ ਮੰਗ ਵੀ ਕਰ ਰਹੇ ਹਨ। ਦੱਸ ਦਈਏ ਕਿ ਸੋਮਵਾਰ ਨੂੰ ਟਵਿੱਟਰ 'ਤੇ ਸਾਰਾ ਦਿਨ #BoycottTanishq ਟ੍ਰੈਂਡ ਕਰ ਰਿਹਾ ਸੀ ਜਿਸ ਤੋਂ ਬਾਅਦ ਕੰਪਨੀ ਨੇ ਆਪਣਾ ਐਡ ਵਾਪਸ ਲੈ ਲਿਆ।
ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ #BoycottTanishq:
ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਕੰਪਨੀ ਨੇ ਪਿਛਲੇ ਹਫਤੇ ਪ੍ਰਮੋਸ਼ਨ ਲਈ ਨਵਾਂ ਇਸ਼ਤਿਹਾਰ ਰਿਲੀਜ਼ ਕੀਤਾ ਸੀ ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ #BoycottTanishq ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਣ ਲੱਗਿਆ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਤਨਿਸ਼ਕ ਦੇ ਇਸ ਇਸ਼ਤਿਹਾਰ ਨੂੰ ਲਵ ਜੇਹਾਦ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਵੀਡੀਓ ਨੂੰ ਹਟਾਉਣ ਦੀ ਮੰਗ ਕੀਤੀ। ਹਾਲਾਂਕਿ, ਬਹੁਤ ਸਾਰੇ ਯੂਜ਼ਰਸ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਹੈ ਜਿਹੜੇ #BoycottTanishq ਦੀ ਮੰਗ ਕਰ ਰਹੇ ਸੀ ਤੇ ਉਨ੍ਹਾਂ ਨੂੰ ਭਾਰਤ ਦੇ ਵਿਚਾਰ ਦੇ ਵਿਰੁੱਧ ਵੀ ਕਿਹਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਖ਼ਤਮ ਕੀਤਾ ਅੰਦੋਲਨ
ਹੁਣ ਜਾਣੋ ਆਖਰ ਕਿਉਂ ਹੋਇਆ ਵਿਵਾਦ:
ਦੱਸ ਦਈਏ ਕਿ ਤਨਿਸ਼ਕ ਜਵੈਲਰਸ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਇੱਕ ਹਿੰਦੂ ਔਰਤ ਨੂੰ ਦਿਖਾਇਆ ਗਿਆ ਹੈ, ਜਿਸ ਦਾ ਵਿਆਹ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਵੀਡੀਓ ਵਿੱਚ ਔਰਤ ਦੇ ਬੇਬੀ ਸ਼ਾਵਰ ਦਾ ਕੰਮ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਮੁਸਲਿਮ ਪਰਿਵਾਰ ਹਿੰਦੂ ਰੀਤੀ ਰਿਵਾਜ਼ਾਂ ਕਰਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਦੇ ਅਖੀਰ ਵਿੱਚ ਗਰਭਵਤੀ ਔਰਤ ਆਪਣੀ ਸੱਸ ਨੂੰ ਪੁੱਛਦੀ ਹੈ, “ਮਾਂ ਇਹ ਰਸਮ ਤੁਹਾਡੇ ਘਰ ਨਹੀਂ ਹੁੰਦੀ, ਹੈ ਨਾ?” ਇਸ ਸਵਾਲ ਦੇ ਜਵਾਬ ਵਿੱਚ ਉਸ ਦੀ ਸੱਸ ਕਹਿੰਦੀ ਹੈ, “ਧੀਆਂ ਨੂੰ ਖੁਸ਼ ਕਰਨ ਦੀ ਰਸਮ ਹਰ ਘਰ ਵਿਚ ਹੁੰਦੀ ਹੈ ਨਾ?
ਬੇਸ਼ੱਕ ਕੰਪਨੀ ਨੇ ਹਿੰਦੂ-ਮੁਸਲਮਾਨ ਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੂੰ ਉਨ੍ਹਾਂ ਦੀ ਐਡ ਪਸੰਦ ਨਹੀਂ ਆਈ ਤੇ ਤਨਿਸ਼ਕ ਦੇ ਇਸ਼ਤਿਹਾਰ ਨੂੰ ਲਵ ਜੇਹਾਦ ਦਾ ਨਾਂ ਦੇ ਦਿੱਤਾ। ਇਸ ਤੋਂ ਮਗਰੋਂ ਤਨਿਸ਼ਕ ਦਾ ਐਡ ਸੋਸ਼ਲ ਮੀਡੀਆ 'ਤੇ ਬਹਿਸ ਦਾ ਮੁੱਦਾ ਬਣ ਗਿਆ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਦੇ ਬਾਈਕਾਟ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
Gold Price Today: ਮੰਗਲਵਾਰ ਨੂੰ ਧੜੰਮ ਕਰ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਤਾਜ਼ਾ ਅਪਡੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਖਰ ਕਿਉਂ ਟਵਿੱਟਰ 'ਤੇ ਟ੍ਰੈਂਡ ਹੋਇਆ #BoycottTanishq? ਕੀ ਹੈ ਵਿਵਾਦ ਜਾਣੋ
ਏਬੀਪੀ ਸਾਂਝਾ
Updated at:
13 Oct 2020 01:27 PM (IST)
ਤਨਿਸ਼ਕ ਜਵੈਲਰੀ ਕੰਪਨੀ ਨੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਪਿਛਲੇ ਹਫਤੇ ਇਸ ਦੀ ਪ੍ਰਮੋਸ਼ਨ ਲਈ ਨਵਾਂ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ # BoycottTanishq ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਗਿਆ।
- - - - - - - - - Advertisement - - - - - - - - -