ਨਵੀਂ ਦਿੱਲੀ: ਸੋਨੇ ਤੇ ਚਾਂਦੀ ਦੀਆਂ ਵਾਅਦਾ ਕੀਮਤਾਂ 'ਚ ਮੰਗਲਵਾਰ ਸਵੇਰੇ ਖਾਸੀ ਗਿਰਾਵਟ ਦੇਖਣ ਨੂੰ ਮਿਲੀ। ਐਮਸੀਐਕਸ ਐਕਸਚੇਂਜ 'ਤੇ ਮੰਗਲਵਾਰ ਸਵੇਰੇ 10:16 ਵਜੇ ਦਸੰਬਰ ਫਿਊਚਰਜ਼ ਦੇ ਸੋਨੇ ਦੀ ਕੀਮਤ 0.59% ਯਾਨੀ 301 ਰੁਪਏ ਦੀ ਗਿਰਾਵਟ ਨਾਲ 50,806 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਉਧਰ, ਦੂਜੇ ਪਾਸੇ ਗਲੋਬਲ ਬਾਜ਼ਾਰ ਵਿੱਚ ਸੋਨੇ ਦੇ ਵਾਅਦੇ ਤੇ ਸਪਾਟ ਭਾਅ ਦੋਵਾਂ ਵਿੱਚ ਮੰਗਲਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ।

ਘਰੇਲੂ ਫਿਊਚਰਜ਼ ਮਾਰਕੀਟ 'ਚ ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੀਮਤ 'ਚ ਵੀ ਕਾਫ਼ੀ ਗਿਰਾਵਟ ਆਈ। ਐਮਸੀਐਕਸ ਐਕਸਚੇਂਜ 'ਤੇ ਮੰਗਲਵਾਰ ਸਵੇਰੇ 10:19 ਵਜੇ ਦਸੰਬਰ ਫਿਊਚਰ ਦਾ ਚਾਂਦੀ ਦੀ ਕੀਮਤ 1.21% ਯਾਨੀ 764 ਰੁਪਏ ਦੀ ਗਿਰਾਵਟ ਨਾਲ 62,334 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੰਚ ਗਈ। ਇਸ ਦੇ ਨਾਲ ਹੀ ਗਲੋਬਲ ਬਾਜ਼ਾਰ ਵਿੱਚ ਚਾਂਦੀ ਦੇ ਵਾਅਦੇ ਤੇ ਸਪਾਟ ਭਾਅ ਦੋਵਾਂ ਵਿਚ ਮੰਗਲਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਵਿਸ਼ਵ ਵਿਆਪੀ ਤੌਰ 'ਤੇ ਮੰਗਲਵਾਰ ਸਵੇਰੇ ਸੋਨੇ ਦੇ ਵਾਅਦੇ ਤੇ ਸਪਾਟ ਦੀਆਂ ਕੀਮਤਾਂ ਦੋਵੇਂ 'ਚ ਹੀ ਗਿਰਾਵਟ ਆਈ। ਬਲੂਮਬਰਗ ਮੁਤਾਬਕ ਮੰਗਲਵਾਰ ਸਵੇਰੇ ਸੋਨੇ ਦੀਆਂ ਗਲੋਬਲ ਫਿਊਚਰਜ਼ ਦੀਆਂ ਕੀਮਤਾਂ 0.65% ਯਾਨੀ 12.60 ਡਾਲਰ ਦੀ ਗਿਰਾਵਟ ਦੇ ਨਾਲ ਪ੍ਰਤੀ ਔਂਸ ਦੇ ਪੱਧਰ 'ਤੇ 1,916.30 ਡਾਲਰ 'ਤੇ ਪਹੁੰਚ ਗਈਆਂ। ਇਸ ਤੋਂ ਇਲਾਵਾ ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.55 ਪ੍ਰਤੀਸ਼ਤ ਯਾਨੀ 10.49 ਡਾਲਰ ਦੀ ਗਿਰਾਵਟ ਦੇ ਨਾਲ 1,912.28 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰਦੀਆਂ ਨਜ਼ਰ ਆਈਆਂ।

Amazon Great Indian Sale 'ਚ ਇਸ ਵਾਰ ਮਿਲ ਰਹੇ ਵੱਡੇ ਆਫਰ, 70% ਡਿਸਕਾਉਂਟ ਨਾਲ ਮੇਲਾ ਲੁੱਟਣ ਦਾ ਮੌਕਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904