ਚੰਡੀਗੜ੍ਹ: Apple ਦੀ ਸੀਰੀਜ਼ 12 ਦਾ ਆਈਫੋਨ ਪ੍ਰੇਮੀਆਂ ਲਈ ਇੰਤਜ਼ਾਰ ਖਤਮ ਹੋ ਰਿਹਾ ਹੈ। Apple ਅੱਜ ਆਈਫੋਨ 12 ਲੌਂਚ ਕਰਨ ਜਾ ਰਿਹਾ ਹੈ। ਇੱਕ ਸਪੈਸ਼ਲ ਇਵੈਂਟ 'ਚ ਸੀਰੀਜ਼ 12 ਲੌਂਚ ਕੀਤੀ ਜਾਵੇਗੀ। ਇਸ ਲੌਂਚ ਇਵੈਂਟ 'ਚ ਕੰਪਨੀ ਆਪਣੇ ਸਭ ਤੋਂ ਛੋਟੇ ਆਈਫੋਨ, iPhone 12 mini ਤੋਂ ਵੀ ਪਰਦਾ ਚੁੱਕ ਸਕਦੀ ਹੈ।


4 ਮਾਡਲ ਹੋਣਗੇ ਲੌਂਚ:


Apple ਆਪਣੇ ਇਵੈਂਟ 'ਚ iPhone 12 ਸੀਰੀਜ਼ ਦੇ ਚਾਰ ਸਮਾਰਟਫੋਨ ਲੌਂਚ ਕਰੇਗਾ। ਇਸ 'ਚ iPhone 12 mini, iPhone 12, iPhone 12 Pro ਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਮੌਡਲ 5G ਕਨੈਕਟੀਵਿਟੀ ਨਾਲ ਲੌਂਚ ਕੀਤੇ ਜਾਣਗੇ।


ਇਹ ਹੋ ਸਕਦੀ ਕੀਮਤ


ਲੀਕ ਰਿਪੋਰਟ ਮੁਤਾਬਕ iPhone 12 mini ਦਾ ਸਕ੍ਰਈਨ ਸਾਈਜ਼ 5.1 ਇੰਚ ਹੋਵੇਗਾ ਤੇ ਇਸ ਦੀ ਕੀਮਤ ਕਰੀਬ 699 ਡਾਲਰ ਯਾਨੀ 51,000 ਰੁਪਏ ਤਕ ਹੋ ਸਕਦੀ ਹੈ। ਇਸ ਤੋਂ ਇਲਾਵਾ 6.1 ਇੰਚ ਡਿਸਪਲੇਅ ਵਾਲਾ iPhone 12 ਅਮਰੀਕਾ 'ਚ 799 ਡਾਲਰ ਯਾਨੀ ਕਰੀਬ 58,300 ਰੁਪਏ ਤਕ ਹੋ ਸਕਦਾ ਹੈ। ਇਨ੍ਹਾਂ ਦੋਵਾਂ ਸਾਮਰਟਫੋਨਸ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਜੇਕਰ ਸਟੋਰੇਜ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 64GB ਤੋਂ 256GB ਤਕ ਸਟੋਰੇਜ ਮਿਲ ਸਕਦੀ ਹੈ।


iPhone 12 Pro 6.1 ਇੰਚ ਡਿਸਪਲੇਅ ਵਾਲਾ ਹੋ ਸਕਦਾ ਹੈ। ਸ਼ੁਰੂਆਤੀ ਕੀਮਤ 73,000 ਰੁਪਏ ਹੋ ਸਕਦੀ ਹੈ। iPhone 12 Pro Max ਦੀ ਡਿਸਪਲੇਅ 6.7 ਇੰਚ ਦੀ ਹੋਵੇਗੀ। ਇਸ ਤੋਂ ਇਲਾਵਾ iPhone 12 Pro Max ਦਾ ਡਿਸਪਲੇਅ 6.7 ਇੰਚ ਦਾ ਹੋਵੇਗਾ ਤੇ ਇਸ ਦੀ ਸ਼ੁਰੂਆਤੀ ਕੀਮਤ 80,000 ਰੁਪਏ ਰੱਖੀ ਜਾ ਸਕਦੀ ਹੈ।


ਇਸ ਇਵੈਂਟ 'ਚ ਕੰਪਨੀ MagSafe ਵਾਇਰਲੈਸ ਚਾਰਜਰ ਵੀ ਮਾਰਕੀਟ 'ਚ ਉਤਾਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਅਧਿਕਾਰਤ ਤੌਰ 'ਤੇ ਅਜੇ ਇਨ੍ਹਾਂ ਫੋਨਾਂ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ।



Lead Story- ਅਸੀਂ ਖੇਤਾਂ ਦੇ ਜਾਏ, ਸਰਕਾਰ ਨਾ ਸਮਝਾਏ

ਡੌਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਨੈਗੇਟਿਵ, ਬਿਨਾਂ ਮਾਸਕ ਜਨਤਕ ਰੈਲੀ 'ਚ ਪਹੁੰਚੇ


ਡਿਜ਼ਾਇਨ


iPhone 12 ਦਾ ਡਿਜ਼ਾਇਨ iPhone 4 ਨਾਲ ਮਿਲਦਾ ਜੁਲਦਾ ਹੋ ਸਕਦਾ ਹੈ। ਐਪਲ ਨੇ ਇਸ ਨੂੰ 2010 'ਚ ਲੌਂਚ ਕੀਤਾ ਸੀ। ਨਵੇਂ ਆਈਫੋਨ 'ਚ ਕਵਰਡ ਐਜ ਦੀ ਥਾਂ ਫਲੈਟ ਐਜ ਹੋ ਸਕਦੀ ਹੈ।


ਪਹਿਲਾ 5G iPhone ਹੋਵੇਗਾ


ਬਜ਼ਾਰ 'ਚ ਕਈ ਫੋਨ 5G ਟੈਕਨਾਲੋਜੀ ਨਾਲ ਲੌਂਚ ਕਰ ਦਿੱਤੇ ਗਏ। Apple ਦੀ iPhone 12 ਸੀਰੀਜ਼ ਪਹਿਲੀ 5G ਸੀਰੀਜ਼ ਹੋਵੇਗੀ।


ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ