ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਅਤੇ ਸੀਨੀਅਰ ਆਈਏਐਸ ਅਧਿਕਾਰੀ ਡਾ. ਸ਼ੰਭੂ ਨਾਥ ਦਾ ਸ਼ਨੀਵਾਰ ਸ਼ਾਮ ਇੱਕ ਕਿਤਾਬ ਦੇ ਵਿਮੋਚਨ ਸਮਾਰੋਹ ਦੌਰਾਨ ਦੇਹਾਂਤ ਹੋ ਗਿਆ। ਲਖਨਊ ਵਿੱਚ ਹਿੰਦੀ ਸੰਸਥਾਨ ਵੱਲੋਂ ਆਯੋਜਿਤ ਕਾਰਜਕ੍ਰਮ ਵਿੱਚ ਉਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਮੰਚ 'ਤੇ ਸੰਬੋਧਨ ਦੇ ਰਹੇ ਸਨ, ਉਸ ਦੌਰਾਨ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਉਹ ਮੰਚ 'ਤੇ ਹੀ ਡਿੱਗ ਪਏ।
ਡਾਕਟਰਾਂ ਨੇ ਆਖੀ ਇਹ ਗੱਲ
ਮੌਕੇ 'ਤੇ ਮੌਜੂਦ ਡਾਕਟਰਾਂ ਨੇ ਤੁਰੰਤ ਜਾਂਚ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰ ਦਿੱਤੀ। ਡਾਕਟਰਾਂ ਦੇ ਮੁਤਾਬਕ ਉਹਨਾਂ ਦੀ ਮੌਤ ਹਿਰਦੇ ਦੀ ਧੜਕਣ ਰੁਕਣ (ਕਾਰਡਿਯਕ ਅਰੈਸਟ) ਕਾਰਨ ਹੋਈ। ਇਸ ਅਚਾਨਕ ਘਟਨਾ ਕਾਰਨ ਸਮਾਰੋਹ ਸਥਲ 'ਤੇ ਹਫੜਾ-ਦਫੜੀ ਮਚ ਗਈ। ਜਿੱਥੇ ਕੁਝ ਪਲ ਪਹਿਲਾਂ ਤਾਲੀਆਂ ਦੀ ਗੂੰਜ ਸੀ, ਓਥੇ ਅਚਾਨਕ ਮਾਹੌਲ ਸ਼ੋਕ 'ਚ ਬਦਲ ਗਿਆ। ਸਮਾਰੋਹ ਵਿੱਚ ਮੌਜੂਦ ਦਰਸ਼ਕ ਤੇ ਆਯੋਜਕ ਇਸ ਘਟਨਾ ਨਾਲ ਸਦਮੇ ਵਿੱਚ ਰਹਿ ਗਏ।
ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦੇ ਪ੍ਰਧਾਨ ਵੀ ਰਹੇ
ਡਾ. ਸ਼ੰਭੂ ਨਾਥ ਦਾ ਪ੍ਰਸ਼ਾਸਨਿਕ ਅਤੇ ਸਾਹਿਤਕ ਕਰੀਅਰ ਬਹੁਤ ਹੀ ਗੌਰਵਮਈ ਰਿਹਾ। ਉਹ ਰਾਜਨਾਥ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਪ੍ਰਮੁੱਖ ਸਕੱਤਰ ਦੇ ਅਹੁਦੇ 'ਤੇ ਵੀ ਰਹੇ ਸਨ। ਪ੍ਰਸ਼ਾਸਨਿਕ ਸੇਵਾ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤ ਵਿੱਚ ਵੀ ਡੂੰਘੀ ਰੁਚੀ ਸੀ। ਉਹ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦੇ ਪ੍ਰਧਾਨ ਵੀ ਰਹੇ। ਡਾ. ਸ਼ੰਭੂ ਨਾਥ ਦੇ ਦੇਹਾਂਤ ਨੂੰ ਸਾਹਿਤ ਅਤੇ ਪ੍ਰਸ਼ਾਸਨ ਦੋਹਾਂ ਖੇਤਰਾਂ ਲਈ ਵੱਡੀ ਹਾਨੀ ਮੰਨਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।