ਪੰਚਕੁਲਾ: ਬਰਵਾਲਾ ਦੇ ਬਿਜਲੀ ਬੋਰਡ ਵਿੱਚ ਕਰੋੜਾਂ ਦੀ ਧੋਖਾਧੜੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਆਪਣੇ ਬਿੱਲ ਬਿਜਲੀ ਬੋਰਡ ਦੇ ਕਾਉਂਟਰ ਤੇ ਜਮ੍ਹਾ ਕਰਵਾਏ, ਉਨ੍ਹਾਂ ਨੂੰ ਰਸੀਦਾਂ ਵੀ ਦਿੱਤੀਆਂ ਗਈਆਂ, ਪਰ ਇਹ ਬਿੱਲ ਨਾ ਤਾਂ ਬੋਰਡ ਦੇ ਖਾਤੇ ਵਿੱਚ ਜਮ੍ਹਾ ਕੀਤੇ ਗਏ ਅਤੇ ਨਾ ਹੀ ਰਿਕਾਰਡ ਵਿੱਚ ਦਰਜ ਹਨ। ਜਦੋਂ ਲੋਕਾਂ ਨੇ ਬਿਜਲੀ ਬੋਰਡ ਨੂੰ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਤਾਂ ਇਸ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼ ਹੋਇਆ।
ਸ਼ਿਕਾਇਤ ਆਉਣ ਤੋਂ ਬਾਅਦ ਬਾਦਲ ਕੈਸ਼ ਕਾਉਂਟਰ ਤੇ ਬੈਠਣ ਵਾਲੇ ਕਰਮਚਾਰੀ ਗੌਰਵ ਕੁਮਾਰ ਖਿਲਾਫ ਆਈਪੀਸੀ ਦੀ ਧਾਰਾ 409,420,467,468,471 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ 80 ਲੱਖ 60 ਹਜ਼ਾਰ, 19 ਲੱਖ 80 ਹਜ਼ਾਰ ਅਤੇ 60 ਲੱਖ 80 ਹਜ਼ਾਰ ਰੁਪਏ ਦੇ ਬਿੱਲ ਜਮਾ ਕਰਵਾਏ ਗਏ ਸਨ।ਯਾਨੀ ਕੁੱਲ 1 ਕਰੋੜ 61 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਹ ਰੁਪਏ ਬਿਜਲੀ ਬੋਰਡ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਬਿਜਲੀ ਬਿੱਲ ਦੇ ਭੁਗਤਾਨ ਲਈ ਜਮ੍ਹਾ ਕਰਵਾਏ ਸਨ।
ਪਿਛਲੇ ਕੁਝ ਮਹੀਨਿਆਂ ਤੋਂ ਬਰਵਾਲਾ ਦੇ ਲੋਕਾਂ ਨੇ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਇਥੇ ਦਫ਼ਤਰ ਵਿਖੇ ਜਮ੍ਹਾ ਕਰਵਾਏ ਹਨ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਬਿੱਲਾਂ ਵਿੱਚ ਪੁਰਾਣੀ ਰਕਮ ਪੈਂਡਿੰਗ ਸ਼ੋਅ ਹੋ ਰਹੀ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਗੌਰਵ ਕੁਮਾਰ 7 ਨਵੰਬਰ 2019 ਤੋਂ ਗੈਰਹਾਜ਼ਿਰ ਹੈ।ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਜਿਨ੍ਹਾਂ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਹਨ, ਉਨ੍ਹਾਂ ਦਾ ਬਿੱਲ ਅਜੇ ਵੀ ਬਿਜਲੀ ਬੋਰਡ ਦੇ ਰਿਕਾਰਡ ਵਿੱਚ ਅਜੇ ਵੀ ਪੈਂਡਿੰਗ ਹੈ।
ਜੋ ਰਸੀਦਾਂ ਗੌਰਵ ਨੇ ਲੋਕਾਂ ਨੂੰ ਦਿੱਤੀਆਂ ਉਸ ਉਪਰ ਉਸਦੇ ਹੀ ਦਸਤਖਤ ਪਾਏ ਗਏ ਜਦਕਿ ਬਿੱਜਲੀ ਬੋਰਡ ਅਜਿਹੀਆਂ ਰਸੀਦਾਂ ਜਾਰੀ ਹੀ ਨਹੀਂ ਕਰਦਾ। ਇਹ ਰਸੀਦਾਂ ਫਰਜ਼ੀ ਸਨ।
ਬਿਜਲੀ ਬੋਰਡ 'ਚ 1 ਕਰੋੜ 61 ਲੱਖ ਰੁਪਏ ਦੀ ਠੱਗੀ, ਜਾਣੋ ਧੋਖਾਧੜੀ ਦੀ ਕਹਾਣੀ
ਏਬੀਪੀ ਸਾਂਝਾ
Updated at:
29 Feb 2020 01:18 PM (IST)
-ਲੋਕਾਂ ਨੇ ਆਪਣੇ ਬਿੱਲ ਬਿਜਲੀ ਬੋਰਡ ਦੇ ਕਾਉਂਟਰ ਤੇ ਜਮ੍ਹਾ ਕਰਵਾਏ, ਉਨ੍ਹਾਂ ਨੂੰ ਰਸੀਦਾਂ ਵੀ ਦਿੱਤੀਆਂ ਗਈਆਂ, ਪਰ ਇਹ ਬਿੱਲ ਨਾ ਤਾਂ ਬੋਰਡ ਦੇ ਖਾਤੇ ਵਿੱਚ ਜਮ੍ਹਾ ਕੀਤੇ ਗਏ ਅਤੇ ਨਾ ਹੀ ਰਿਕਾਰਡ ਵਿੱਚ ਦਰਜ ਹਨ।
-ਇਸ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਹੋਇਆ ਪਰਦਾਫਾਸ਼।
- - - - - - - - - Advertisement - - - - - - - - -