ਨਵੀਂ ਦਿੱਲੀ: ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਸ਼ਨੀਵਾਰ ਫਿਰ ਤੋਂ ਇਜ਼ਾਫਾ ਹੋਇਆ ਹੈ। ਤੇਲ ਕੰਪਨੀਆਂ ਨੇ ਪੈਟਰੋਲ 'ਚ 18 ਪੈਸੇ ਤੇ ਡੀਜ਼ਲ 'ਚ 29 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਢਾਈ ਰੁਪਏ ਦੀ ਛੋਟ ਤੋਂ ਨੌਂ ਦਿਨਾਂ ਬਾਅਦ ਹੁਣ ਡੀਜ਼ਲ ਸਵਾ ਦੋ ਰੁਪਏ ਮਹਿੰਗਾ ਹੋ ਚੁੱਕਾ ਹੈ।


ਤਾਜ਼ਾ ਕੀਮਤਾਂ ਮੁਤਾਬਕ ਦਿੱਲੀ ਵਿੱਚ ਪੈਟਰੋਲ 82 ਰੁਪਏ 66 ਪੈਸੇ ਤੇ ਡੀਜ਼ਲ 75 ਰੁਪਏ 19 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮੁੰਬਈ ਵਿੱਚ ਪੈਟਰੋਲ 88 ਰੁਪਏ 12 ਪੈਸੇ ਤੇ ਡੀਜ਼ਲ 78 ਰੁਪਏ 82 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਰਿਹਾ ਹੈ।

ਹੈਰਾਨੀ ਦੀ ਗੱਲ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਉਸ ਵੇਲੇ ਵੀ ਲਾਗਤਾਰ ਜਾਰੀ ਹੈ, ਜਦ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ। ਪਿਛਲੇ ਦਿਨੀਂ ਕੱਚੇ ਤੇਲ ਦੀਆਂ ਕੀਮਤਾਂ ਪੰਜ ਡਾਲਰ ਫ਼ੀ ਬੈਰਲ ਤਕ ਨਾਲ ਘੱਟ ਚੁੱਕੀਆਂ ਹਨ।