ਮੁੰਬਈ: ਇੰਟਰਨੈਸ਼ਨਲ ਮਾਰਕੀਟ ‘ਚ ਕੱਚੇ ਤੇਲ ਦੇ ਭਾਅ ‘ਚ ਆ ਰਹੀ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਦਾ ਦੌਰ ਜਾਰੀ ਹੈ। ਦਿੱਲੀ ‘ਚ ਜਿੱਥੇ ਪੈਟਰੋਲ 21 ਪੈਸੇ ਘੱਟ ਕੇ 78.78 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਉੱਥੇ ਹੀ ਡੀਜ਼ਲ ਦੀ ਕੀਮਤ ‘ਚ 17 ਪੈਸੇ ਦੀ ਕਮੀ ਨਾਲ ਡੀਜ਼ਲ 73.36 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
ਇੱਕ-ਦੋ ਦਿਨ ਨੂੰ ਛੱਡ ਕੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ‘ਚ 18 ਅਕਤੂਬਰ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ। ਹੁਣ ਤਕ ਦਿੱਲੀ ‘ਚ ਪੈਟਰੋਲ ਦੇ ਭਾਅ 4.05 ਰੁਪਏ ਤੇ ਡੀਜ਼ਲ ਦੇ ਰੇਟ 2.35 ਰੁਪਏ ਪ੍ਰਤੀ ਲੀਟਰ ਤਕ ਘਟ ਚੁੱਕੇ ਹਨ।
ਇਸ ਤੋਂ ਪਹਿਲਾਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਕਈ ਮਹੀਨਿਆਂ ਤੋਂ ਲਗਾਤਾਰ ਵਧ ਰਹੀਆਂ ਸੀ। ਇਸ ਨਾਲ ਤੇਲ ਦੀ ਕੀਮਤਾਂ ਨੇ ਮਹਿੰਗਾਈ ਦੇ ਰਿਕਾਰਡ ਤੋੜ ਦਿੱਤੇ ਸੀ। ਇਸ ਦਾ ਕਾਰਨ ਸਰਕਾਰ ਨੇ ਅੰਤਰਰਾਸ਼ਟਰੀ ਮਾਰਕੀਟ ‘ਚ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੱਸਿਆ ਸੀ।