ਨਵੀਂ ਦਿੱਲੀ: ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਜੋ ਪੰਜਾਬ ਨੈਸ਼ਨਲ ਬੈਂਕ ਤੋਂ ਲਏ 13,500 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਵਿੱਚ ਲੋੜੀਂਦਾ ਹੈ, ਐਂਟੀਗੁਆ ਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਹੈ। ਉਹ ਇਸ ਟਾਪੂ ਤੇ ਜਨਵਰੀ 2018 ਤੋਂ ਰਹਿ ਰਿਹਾ ਸੀ, ਕੈਰੇਬੀਅਨ ਟਾਪੂ ਦੀ ਰਾਇਲ ਪੁਲਿਸ ਫੋਰਸ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਗੁੰਮਸ਼ੁਦਾ ਵਿਅਕਤੀਆਂ ਦੀ ਕਾਰਵਾਈ ਸ਼ੁਰੂ ਕਰਨ ਵਾਲੀ ਪੁਲਿਸ ਟੀਮ ਨੇ ਕਾਰੋਬਾਰੀ ਦੀ ਤਸਵੀਰ ਸਮੇਤ ਇਕ ਬਿਆਨ ਜਾਰੀ ਕਰਕੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਪੁਲਿਸ ਜੌਲੀ ਹਾਰਬਰ 62 ਸਾਲਾ ਮੇਹੁਲ ਚੋਕਸੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਉਸਦੀ ਜਾਂਚ ਕਰ ਰਹੀ ਹੈ।ਜਾਨਸਨ ਪੁਆਇੰਟ ਪੁਲਿਸ ਸਟੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਿਕ ਮੇਹੁਲ ਦੇ ਐਤਵਾਰ 23 ਮਈ 2021 ਨੂੰ ਲਾਪਤਾ ਹੋਣ ਦੀ ਖਬਰ ਮਿਲੀ ਸੀ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ? ਦੱਸਿਆ ਗਿਆ ਹੈ ਕਿ ਚੋਕਸੀ ਨੂੰ ਆਖਰੀ ਵਾਰ ਐਤਵਾਰ ਨੂੰ ਆਪਣੀ ਕਾਰ ਵਿੱਚ ਵੇਖਿਆ ਗਿਆ ਸੀ, ਜਿਸਦੀ ਤਲਾਸ਼ੀ ਲੈਣ 'ਤੇ ਪੁਲਿਸ ਨੇ ਉਸ ਨੂੰ ਜਬਤ ਕਰ ਲਿਆ ਸੀ ਪਰ ਚੋਕਸੀ ਨਹੀਂ ਮਿਲੀਆ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚੋਕਸੀ, ਜਿਸ ਨੇ ਐਂਟੀਗੁਆ ਅਤੇ ਬਾਰਬੁਡਾ ਦੇ ਕੈਰੇਬੀਆਈ ਟਾਪੂ ਦੇਸ਼ ਦੀ ਨਾਗਰਿਕਤਾ ਲਈ ਹੋਈ ਸੀ, ਐਤਵਾਰ ਨੂੰ ਇਸ ਟਾਪੂ ਦੇ ਦੱਖਣੀ ਖੇਤਰ ਵਿੱਚ ਡਰਾਈਵਿੰਗ ਕਰਦੇ ਦੇਖਿਆ ਗਿਆ ਸੀ। ਚੋਕਸੀ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਤੋਂ 13,500 ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਅੰਡਰਟੇਕਿੰਗ ਦੀ ਵਰਤੋਂ ਕਰਦਿਆਂ ਕਥਿਤ ਤੌਰ' ਤੇ ਘੁਟਾਲੇ ਕਰਨ ਦੇ ਆਰੋਪੀ ਹਨ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’ ਨੀਰਵ ਮੋਦੀ ਵਾਰ-ਵਾਰ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਇਸ ਵਕਤ ਲੰਡਨ ਦੀ ਜੇਲ ਵਿੱਚ ਹੈ।ਉਹ ਭਾਰਤ ਹਵਾਲਗੀ ਦੀ ਲੜਾਈ ਲੜ੍ਹ ਰਿਹਾ ਹੈ। ਚੋਕਸੀ ਨੇ ਜਨਵਰੀ 2018 ਦੇ ਪਹਿਲੇ ਹਫ਼ਤੇ ਵਿੱਚ ਭਾਰਤ ਭੱਜਣ ਤੋਂ ਪਹਿਲਾਂ, ਨਿਵੇਸ਼ ਰਾਹੀਂ ਸਿਟੀਜ਼ਨਸ਼ਿਪ ਪ੍ਰੋਗਰਾਮ ਦੀ ਵਰਤੋਂ ਕਰਦਿਆਂ 2017 ਵਿੱਚ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈ ਲਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :