ਨਵੀਂ ਦਿੱਲੀ: ਇੱਕ ਪਰਿਵਾਰ ਲਈ ਉਨ੍ਹਾਂ ਦੇ ਬੇਟੇ ਦੇ ਦੇਹਾਂਤ ਦਾ ਦੁੱਖ ਉਦੋਂ ਵੱਧ ਗਿਆ ਜਦੋਂ ਉਨ੍ਹਾਂ ਨੂੰ ਆਪਣੇ ਲਾਡਲੇ ਦਾ ਅੰਤਿਮ ਸਸਕਾਰ ਆਨਲਾਈਨ ਵੀਡੀਓ ਕਾਲ ਰਾਹੀਂ ਵੇਖਣਾ ਪਿਆ। ਸੰਯੁਕਤ ਅਰਬ ਅਮੀਰਾਤ ਵਿੱਚ, ਇੱਕ ਭਾਰਤੀ ਪਰਿਵਾਰ ਨੂੰ ਫੇਸਬੁਕ ਰਾਹੀਂ ਆਪਣੇ ਪੁੱਤ ਦਾ ਅੰਤਿਮ ਸਸਕਾਰ ਦੇਖਣਾ ਪਿਆ।
ਸੰਯੁਕਤ ਅਰਬ ਅਮੀਰਾਤ ਵਿੱਚ, ਗੁੱਡ ਫਰਾਈਡੇਅ ਵਾਲੇ ਦਿਨ ਭਾਰਤੀ ਪਰਿਵਾਰ ਦਾ ਬੱਚਾ ਜ਼ਿੰਦਗੀ ਦੀ ਲੜਾਈ ਹਾਰ ਗਿਆ। 2004 ਵਿੱਚ ਈਸਟਰ ਮੌਕੇ ਜਨਮੇ ਜੋਏਲ ਜੀ ਜ਼ੋਮੋਏ ਸੱਤ ਸਾਲਾਂ ਤੋਂ ਕੈਂਸਰ ਨਾਲ ਲੜ ਰਿਹਾ ਸੀ। ਉਸ ਨੂੰ ਦੋ ਹਫ਼ਤੇ ਪਹਿਲਾਂ ਦੁਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਉਸ ਨੇ ਆਖਰੀ ਸਾਹ ਲਏ।
11 ਅਪ੍ਰੈਲ ਨੂੰ ਜੋਅਲ ਦੀ ਉਮਰ 16 ਸਾਲ ਹੋਣੀ ਸੀ ਪਰ ਕੈਂਸਰ ਨੇ ਉਸਨੂੰ ਨਹੀਂ ਛੱਡਿਆ। ਉਸ ਦੀ ਮੌਤ ਤੋਂ ਬਾਅਦ, ਪਰਿਵਾਰ ਦੀ ਇੱਛਾ ਸੀ ਕਿ ਉਸ ਦਾ ਸਸਕਾਰ ਆਪਣੇ ਗ੍ਰਹਿ ਅਸਥਾਨ 'ਚ ਕੀਤਾ ਜਾਵੇ ਪਰ ਯਾਤਰਾ ਪਾਬੰਦੀ ਕਾਰਨ ਉਨ੍ਹਾਂ ਨੂੰ ਆਗਿਆ ਨਹੀਂ ਮਿਲੀ।
ਬਹੁਤ ਕੋਸ਼ਿਸ਼ ਦੇ ਬਾਅਦ, ਸਮਾਜ ਸੇਵੀਆਂ ਤੇ ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ ਲਾਸ਼ ਕੇਰਲ ਭੇਜਣ ਲਈ ਆਗਿਆ ਭੇਜ ਦਿੱਤੀ ਗਈ ਪਰ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਾਲ ਨਹੀਂ ਜਾਣ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਕਾਰਗੋ ਜਹਾਜ਼ ਰਾਹੀਂ ਕੇਰਲਾ ਭੇਜਿਆ ਗਿਆ। ਇੱਥੇ ਵੀ, ਸਮਾਜਕ ਦੂਰੀ ਦੇ ਨਿਯਮਾਂ ਦੇ ਕਾਰਨ, ਸਿਰਫ ਪਰਿਵਾਰਕ ਮੈਂਬਰ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋ ਸਕਦੇ ਸਨ। ਜੋਅਲ ਸ਼ਾਰਜਾਹ ਵਿੱਚ ਜੇਮਜ਼ ਮਿਲਨੀਅਮ ਸਕੂਲ ਦਾ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਕੋਰੋਨਾ ਦਾ ਕਹਿਰ! ਭਾਰਤੀਆਂ ਨੂੰ UAE 'ਚ ਵੀਡੀਓ ਕਾਲ ਜ਼ਰੀਏ ਕਰਨਾ ਪਿਆ ਜਵਾਨ ਪੁੱਤ ਦਾ ਸਸਕਾਰ
ਏਬੀਪੀ ਸਾਂਝਾ
Updated at:
19 Apr 2020 04:34 PM (IST)
ਇੱਕ ਪਰਿਵਾਰ ਲਈ ਉਨ੍ਹਾਂ ਦੇ ਬੇਟੇ ਦੇ ਦੇਹਾਂਤ ਦਾ ਦੁੱਖ ਉਦੋਂ ਵੱਧ ਗਿਆ ਜਦੋਂ ਉਨ੍ਹਾਂ ਨੂੰ ਆਪਣੇ ਲਾਡਲੇ ਦਾ ਅੰਤਿਮ ਸਸਕਾਰ ਆਨਲਾਈਨ ਵੀਡੀਓ ਕਾਲ ਰਾਹੀਂ ਵੇਖਣਾ ਪਿਆ।
- - - - - - - - - Advertisement - - - - - - - - -