ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਵਿਚਕਾਰ, ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵਿਦਿਆਰਥੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਦਮ ਚੁੱਕੇ ਹਨ। CBSE ਅਗਲੇ ਸਾਲ 12ਵੀਂ ਦੇ ਭਾਰ ਨੂੰ ਘਟਾਉਣ ਜਾ ਰਿਹਾ ਹੈ, ਤਾਂ ਕਿ ਕੋਰੋਨਾ ਵਾਇਰਸ ਨਾਲ ਹੋਏ ਲੌਕਡਾਊਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।
ਘਟਾਇਆ ਜਾਵੇਗਾ CBSE ਦਾ ਸਿਲੇਬਸ:
ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਕਿਹਾ, “ਢੇਡ ਮਹੀਨੇ ਦਾ ਨੁਕਸਾਨ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੋ ਚੁੱਕਾ ਹੈ, ਦੇਸ਼ ਵਿਆਪੀ ਕਲਾਸ ਰੂਮ ਨੂੰ ਬੰਦ ਕਰਨ ਦੀ ਪ੍ਰਕਿਰਿਆ 16 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ। ਆਮ ਤੌਰ ‘ਤੇ 12 ਵੀਂ ਜਮਾਤ ਦਾ ਕੋਰਸ ਪੂਰਾ ਕਰਨ ਦਾ ਸਮਾਂ ਦਸੰਬਰ ਤੱਕ ਹੈ। ਇਸ ਲਈ ਸੀਬੀਐਸਈ ਨੇ ਕੋਰਸ ਕਮੇਟੀ ਨੂੰ ਅਗਲੇ ਸਾਲ ਦੀ ਪ੍ਰੀਖਿਆ ਲਈ ਸਿਲੇਬਸ ‘ਚ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਲੌਕਡਾਊਨ ਕਾਰਨ ਨੁਕਸਾਨ ਦਾ ਮੁਆਵਜ਼ਾ:
ਲੌਕਡਾਊਨ ਕਾਰਨ ਪ੍ਰਭਾਵਿਤ ਦਾਖਲਾ ਪ੍ਰੀਖਿਆ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਈਈ ਮੇਨ ਦੀ ਪ੍ਰੀਖਿਆ ਜੂਨ ‘ਚ ਹੋਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਨੇ ਨਿੱਜੀ ਸਕੂਲਾਂ ਨੂੰ ਮੌਜੂਦਾ ਹਾਲਤਾਂ ‘ਚ ਵਧੀਆਂ ਫੀਸਾਂ ਨਾ ਲੈਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਧੀਆਂ ਫੀਸਾਂ ਸਾਲਾਨਾ ਇਕੱਤਰ ਨਾ ਕਰਨ। ਨਾਲ ਹੀ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਤਿੰਨ ਮਹੀਨਿਆਂ ਲਈ ਇੱਕੋ ਸਮੇਂ ਮਾਪਿਆਂ ਤੋਂ ਫੀਸ ਨਹੀਂ ਲੈਣਗੇ। ਇਸ ਤੋਂ ਇਲਾਵਾ ਸਕੂਲ ਆਪਣੇ ਸਟਾਫ ਦੀ ਤਨਖਾਹ ਸਮੇਂ ਸਿਰ ਅਦਾ ਕਰਨ।