ਮੁਹਾਲੀ: ਨਿਆਗਾਓਂ ਤੋਂ ਕੋਰੋਨਾਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਚਾਰੋਂ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਇਸ ਪਰਿਵਾਰ ਦੇ ਵਿਅਕਤੀ, ਜੋ ਪੀਜੀਆਈ 'ਚ ਕਰਮਚਾਰੀ ਵਜੋਂ ਕੰਮ ਕਰਦਾ ਹੈ, ਉਸ ਦੀ ਰਿਪੋਰਟ ਪੌਜੇਟਿਵ ਆਈ ਸੀ। ਇਸ ਨੂੰ ਪੀਜੀਆਈ 'ਚ ਆਈਸੋਲੇਟ ਕੀਤਾ ਗਿਆ ਹੈ। ਇਨ੍ਹਾਂ ਚਾਰਾਂ 'ਚ ਇੱਕ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ।
ਵਿਅਕਤੀ ਦੀ ਪਤਨੀ ਤੇ ਛੋਟੀ ਬੱਚੀ ਨੂੰ ਵੀ ਪੀਜੀਆਈ ਸ਼ਿਫਟ ਕਰ ਦਿੱਤਾ ਜਾਵੇਗਾ, ਜਦਕਿ ਬਾਕੀਆਂ ਨੂੰ ਗਿਆਨ ਸਾਗਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਨਵੇਂ ਕੇਸਾਂ ਨਾਲ ਮੁਹਾਲੀ 'ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ।
ਇੱਥੇ 919 ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ 'ਚੋ 838 ਦੀ ਰਿਪੋਰਟ ਨੈਗੇਟਿਵ ਆਈ ਹੈ। 20 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 53 ਐਕਟਿਵ ਮਾਮਲੇ ਹਨ, ਜਦਕਿ 6 ਠੀਕ ਹੋ ਚੁੱਕੇ ਹਨ। ਮੁਹਾਲੀ 'ਚ ਹੁਣ ਤੱਕ 2 ਦੀ ਮੌਤ ਹੋ ਚੁਕੀ ਹੈ।
ਹੌਟਸਪੋਟ ਤੋਂ ਵੀ ਅਗਾਂਹ ਲੰਘਦਾ ਜਾ ਰਿਹਾ ਮੁਹਾਲੀ, 4 ਨਵੇਂ ਕੇਸ, ਮਹੀਨੇ ਦੀ ਬੱਚੀ ਨੂੰ ਵੀ ਹੋਇਆ ਕੋਰੋਨਾ
ਏਬੀਪੀ ਸਾਂਝਾ
Updated at:
19 Apr 2020 12:08 PM (IST)
ਨਿਆਗਾਓਂ ਤੋਂ ਕੋਰੋਨਾਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਚਾਰੋਂ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਇਸ ਪਰਿਵਾਰ ਦੇ ਵਿਅਕਤੀ, ਜੋ ਪੀਜੀਆਈ 'ਚ ਕਰਮਚਾਰੀ ਵਜੋਂ ਕੰਮ ਕਰਦਾ ਹੈ, ਉਸ ਦੀ ਰਿਪੋਰਟ ਪੌਜੇਟਿਵ ਆਈ ਸੀ।
- - - - - - - - - Advertisement - - - - - - - - -