ਕੇਂਦਰ ਸਰਕਾਰ ਨੇ ਲੌਕਡਾਊਨ ਦਰਮਿਆਨ ਈ-ਕਾਮਰਸ ਕੰਪਨੀਆ ਨੂੰ ਕੁਝ ਸ਼ਰਤਾਂ ਨਾਲ ਸਮਾਨ ਵੇਚਣ ਦੀ ਸੁਵਿਧਾ ਦੇ ਦਿੱਤੀ ਹੈ। ਗ੍ਰਹਿ ਸਕੱਤਰ ਅਜੈ ਭੱਲਾ ਨੇ ਹਾਲ ਹੀ ਵਿੱਚ ਸੋਧੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿੱਚ ਈ-ਕਾਮਰਸ ਕੰਪਨੀਆਂ ਨੂੰ ਮੋਬਾਈਲ ਫ਼ੋਨ, ਟੀਵੀ, ਫਰਿੱਜ, ਲੈਪਟੌਪ ਅਤੇ ਸਟੇਸ਼ਨਰੀ ਦੇ ਸਮਾਨ ਵੇਚਣ ਦੀ ਆਗਿਆ ਦੇ ਦਿੱਤੀ ਸੀ।

ਨਵੀਆਂ ਗਾਈਡਲਾਈਨਜ਼ ਤਹਿਤ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ, ਅਮੇਜ਼ਨ ਤੇ ਸਨੈਪਡੀਲ ਆਦਿ ਨੂੰ 20 ਅਪ੍ਰੈਲ ਤੋਂ ਵਿਕਰੀ ਸ਼ੁਰੂ ਕਰਨ ਦੀ ਖੁੱਲ੍ਹ ਦਿੱਤੀ ਸੀ। ਹਾਲਾਂਕਿ, ਗਾਹਕਾਂ ਤਕ ਸਮਾਨ ਪਹੁੰਚਾਉਣ ਲਈ ਵਰਤੇ ਜਾਣ ਵਾਲੇ ਡਿਲੀਵਰੀ ਵਾਹਨਾਂ ਤੋਂ ਸਥਾਨਕ ਪ੍ਰਸ਼ਾਸਨ ਤੋਂ ਲੋੜੀਂਦੀ ਆਗਿਆ ਲੈਣੀ ਹੋਵੇਗੀ।

ਉਕਤ ਈ-ਕਾਮਰਸ ਕੰਪਨੀਆਂ ਵੱਡੀ ਗਿਣਤੀ ਵਿੱਚ ਸਮਾਰਟਫ਼ੋਨ ਵੇਚਦੀਆਂ ਹਨ। ਹੁਣ ਭਾਰਤੀ ਗਾਹਕ ਈ-ਕਾਮਰਸ ਕੰਪਨੀ ਤੋਂ ਆਪਣੇ ਪਸੰਦੀਦਾ ਸਮਾਰਟਫ਼ੋਨ ਦੀ ਖਰੀਦਦਾਰੀ ਕਰ ਸਕਣਗੇ। ਲੌਕਡਾਊਨ ਦਰਮਿਆਨ ਫਲਿੱਪਕਾਰਟ ਨੇ ਭਾਰਤ ਵਿੱਚ ਸਮਾਰਟਫ਼ੋਨ ਦੀ ਵਿਕਰੀ ਮੁੜ ਤੋਂ ਸ਼ੁਰੂ ਕਰ ਦਿੱਥੀ ਹੈ। ਕੰਪਨੀਆਂ ਪਹਿਲਾਂ ਸਿਰਫ਼ ਅਤਿ ਜ਼ਰੂਰੀ ਚੀਜ਼ਾਂ ਦੀ ਹੀ ਡਿਲਵਰੀ ਕਰ ਰਹੀਆਂ ਸਨ ਪਰ ਹੁਣ ਮੋਬਾਈਲ ਕੈਟਾਗਰੀ ਲਈ ਵੀ ਆਰਡਰ ਸਵੀਕਾਰਨੇ ਸ਼ੁਰੂ ਕਰ ਦਿੱਤੇ ਹਨ।

ਫਲਿੱਪਕਾਰਟ ਤੋਂ ਮੋਬਾਈਲ ਕੈਟਾਗਰੀ ਵਿੱਚ ਸ਼ਾਮਲ ਮਸ਼ਹੂਰ Realme 6, Realme 6 Pro, Motorola Razr, Poco X2, iQoo 3 ਤੋਂ ਇਲਾਵਾ ਹੋਰ ਫ਼ੋਨ ਵੀ ਆਰਡਰ ਕਰ ਸਕਣਗੇ। ਫਲਿੱਪਕਾਰਟ ਕੋਲ Oppo, Vivo, Samsung, Apple, and Xiaomi ਆਦਿ ਦੇ ਫ਼ੋਨ ਵੀ ਲਿਸਟਿਡ ਹਨ। ਉਕਤ ਆਰਡਰ ਦੀ ਡਿਲੀਵਰੀ 20 ਅਪ੍ਰੈਲ ਯਾਨੀ ਭਲਕ ਤੋਂ ਬਾਅਦ ਹੀ ਮਿਲੇਗੀ। ਕੰਪਨੀ ਆਪਣੇ ਪਲੇਟਫਾਰਮ ਰਾਹੀਂ ਗਾਹਕਾਂ ਨੂੰ ਮੋਬਾਈਲ ਪ੍ਰੋਟੈਕਸ਼ਨ, ਨੋ ਕੌਸਟ EMI ਆਦਿ ਸੁਵਿਧਾਵਾਂ ਵੀ ਦੇ ਰਹੀ ਹੈ