Galwan Clash: ਗਲਵਾਨ ਘਾਟੀ 'ਚ ਸ਼ਹੀਦ ਹੋਏ ਲਾਂਸ ਨਾਇਕ ਸ਼ਹੀਦ ਦੀਪਕ ਸਿੰਘ ਦੀ ਪਤਨੀ ਭਾਰਤੀ ਫੌਜ 'ਚ ਅਫਸਰ ਬਣ ਗਈ ਹੈ। ਵੀਰ ਚੱਕਰ ਐਵਾਰਡੀ ਸ਼ਹੀਦ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਚੁਣਿਆ ਗਿਆ ਹੈ। ਦੀਪਕ ਸਿੰਘ 15 ਜੂਨ 2020 ਨੂੰ ਚੀਨੀ ਸੈਨਿਕਾਂ ਨਾਲ ਮੁਕਾਬਲਾ ਕਰਦੇ ਹੋਏ ਗਲਵਾਨ ਘਾਟੀ ਵਿੱਚ ਸ਼ਹੀਦ ਹੋ ਗਿਆ ਸੀ। ਪਤਨੀ ਰੇਖਾ ਸਿੰਘ ਨੇ ਆਪਣੇ ਪਤੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ, ਜੋ ਜੂਨ 2020 ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨਾਲ ਝੜਪ ਵਿੱਚ ਸ਼ਹੀਦ ਹੋ ਗਿਆ ਸੀ। ਉਹ 28 ਮਈ ਤੋਂ ਚੇਨਈ ਵਿੱਚ ਆਪਣੀ ਸਿਖਲਾਈ ਸ਼ੁਰੂ ਕਰਨਗੇ।

ਫੌਜ ਵਿੱਚ ਲੈਫਟੀਨੈਂਟ ਬਣੀ ਸ਼ਹੀਦ ਦੀ ਪਤਨੀ
ਸ਼ਹੀਦ ਲਾਂਸ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਪਹਿਲਾਂ ਅਧਿਆਪਕ ਸੀ। ਰੇਖਾ ਸਿੰਘ ਨੇ ਦੱਸਿਆ ਕਿ ਆਪਣੇ ਪਤੀ ਦੀ ਸ਼ਹਾਦਤ ਦੇ ਦੁੱਖ ਅਤੇ ਦੇਸ਼ ਭਗਤੀ ਦੀ ਭਾਵਨਾ ਕਾਰਨ ਹੀ ਮੈਂ ਅਧਿਆਪਕ ਦੀ ਨੌਕਰੀ ਛੱਡ ਕੇ ਫੌਜ ਵਿੱਚ ਅਫਸਰ ਬਣਨ ਦਾ ਮਨ ਬਣਾਇਆ। ਇਹ ਉਹਨਾਂ ਦੇ ਪਤੀ ਦਾ ਸੁਪਨਾ ਸੀ ਜਿਸ ਨੇ ਉਹਨਾਂ ਨੂੰ ਭਾਰਤੀ ਫੌਜ ਵਿਚ ਬਣਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਰੇਖਾ ਸਿੰਘ ਦਾ ਵਿਆਹ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਨਾਇਕ ਦੀਪਕ ਸਿੰਘ ਨਾਲ ਹੋਇਆ ਸੀ। ਰੇਖਾ ਅਤੇ ਦੀਪਕ ਦੇ ਵਿਆਹ ਨੂੰ 15 ਮਹੀਨੇ ਹੀ ਹੋਏ ਸਨ ਕਿ ਉਨ੍ਹਾਂ ਨੂੰ ਇਹ ਝਟਕਾ ਲੱਗਾ ਪਰ ਉਸ ਦੀ ਦੇਸ਼ ਪ੍ਰਤੀ ਦੇਸ਼ ਭਗਤੀ ਨੇ ਉਸ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਇਸ ਦਿਸ਼ਾ ਵਿਚ ਕਦਮ ਚੁੱਕ ਕੇ ਆਪਣਾ ਮੀਲ ਪੱਥਰ ਹਾਸਲ ਕੀਤਾ।







ਸਾਲ 2020 ਵਿੱਚ ਗਲਵਾਨ ਘਾਟੀ ਸੰਘਰਸ਼ ਵਿੱਚ ਸ਼ਹੀਦ ਹੋਏ ਸੀ ਦੀਪਕ ਸਿੰਘ
ਅਧਿਆਪਕ ਦੀ ਨੌਕਰੀ ਛੱਡ ਕੇ ਫ਼ੌਜ ਵਿੱਚ ਅਫ਼ਸਰ ਬਣਨ ਦਾ ਸੁਪਨਾ ਜ਼ਰੂਰ ਪੂਰਾ ਹੋਇਆ, ਪਰ ਇਹ ਇੰਨਾ ਆਸਾਨ ਨਹੀਂ ਸੀ। ਪਹਿਲੀ ਕੋਸ਼ਿਸ਼ 'ਚ ਅਸਫਲ ਰਹਿਣ ਤੋਂ ਬਾਅਦ ਰੇਖਾ ਨੇ ਹਿੰਮਤ ਨਹੀਂ ਹਾਰੀ ਅਤੇ ਫਿਰ ਆਪਣੀ ਜ਼ਿੰਦਗੀ ਇਸ ਨੂੰ ਸਮਰਪਿਤ ਕਰ ਦਿੱਤੀ, ਜਿਸ ਤੋਂ ਬਾਅਦ ਮਿਹਨਤ ਰੰਗ ਲਿਆਈ ਅਤੇ ਉਹ ਫੌਜ 'ਚ ਲੈਫਟੀਨੈਂਟ ਦੇ ਅਹੁਦੇ 'ਤੇ ਚੁਣੀ ਗਈ। ਰੇਖਾ ਸਿੰਘ ਦਾ ਪਤੀ ਦੀਪਕ ਸਿੰਘ 15 ਜੂਨ 2020 ਨੂੰ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਝੜਪ ਵਿੱਚ ਸ਼ਹੀਦ ਹੋ ਗਿਆ ਸੀ। ਦੀਪਕ ਸਿੰਘ ਨੂੰ ਉਹਨਾਂ ਦੀ ਬਹਾਦਰੀ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਮਰਨ ਉਪਰੰਤ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ।