ਪ੍ਰਯਾਗਰਾਜ (ਉੱਤਰ ਪ੍ਰਦੇਸ਼): ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨਾਲ ਗੈਂਗਰੇਪ ਕਰਨ ਦੇ ਦੋਸ਼ ਅਧੀਨ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਭਾਜਪਾ ਆਗੂ ਡਾ. ਸ਼ਿਆਮ ਪ੍ਰਕਾਸ਼ ਦਿਵੇਦੀ ਉੱਤੇ ਇੱਕ ਹੋਰ ਸਨਸਨੀਖ਼ੇਜ਼ ਦੋਸ਼ ਲੱਗਾ ਹੈ। ਪੀੜਤ ਵਿਦਿਆਰਥਣ ਨੇ ਭਾਜਪਾ ਆਗੂ ਤੇ ਉਸ ਦੇ ਪਰਿਵਾਰ ਉੱਤੇ ਆਪਣੇ ਭਰਾ ਦੇ ਕਤਲ ਦਾ ਦੋਸ਼ ਲਾਉਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਦਦ ਦੀ ਅਪੀਲ ਕੀਤੀ ਹੈ।

 

ਵਿਦਿਆਰਥਣ ਦਾ ਦੋਸ਼ ਹੈ ਕਿ ਭਾਜਪਾ ਆਗੂ ਨੇ ਜੇਲ੍ਹ ਤੋਂ ਹੀ ਸਾਜ਼ਿਸ਼ ਰਚ ਕੇ ਮਹਾਰਾਸ਼ਟਰ ਦੇ ਪੁਣੇ ’ਚ ਉਸ ਦੇ ਭਰਾ ਦਾ ਕਤਲ ਕਰਵਾ ਦਿੱਤਾ ਹੈ। ਉਸ ਘਟਨਾ ਨੂੰ ਐਕਸੀਡੈਂਟ ਦੱਸ ਕੇ ਮਾਮਲੇ ਨੂੰ ਦਬਾ ਦਿੱਤਾ। ਪੀੜਤ ਕੁੜੀ ਤੇ ਉਸ ਦੇ ਪਰਿਵਾਰ ਨੇ ਹੁਣ ਆਪਣੀ ਜਾਨ ਨੂੰ ਵੀ ਖ਼ਤਰਾ ਦੱਸਦਿਆਂ ਸਰੱਖਿਆ ਹੋਰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਹੈ।

 

ਦੋਸ਼ ਇਹ ਵੀ ਹੈ ਕਿ ਇਸ ਮਾਮਲੇ ’ਚ ਸੱਤਾਧਾਰੀ ਧਿਰ ਦੇ ਅਸਰ-ਰਸੂਖ ਵਾਲੇ ਆਗੂ ਦਾ ਨਾਂ ਸ਼ਾਮਲ ਹੋਣ ਕਾਰਣ ਪ੍ਰਯਾਗਰਾਜ ਤੋਂ ਲੈ ਕੇ ਪੁਣੇ ਤੱਕ ਦਾ ਸਰਕਾਰੀ ਅਮਲਾ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਅਪੀਲ ਨੂੰ ਅੱਖੋਂ ਪ੍ਰੋਖੇ ਕਰ ਰਿਹਾ ਹੈ। ਕੋਈ ਵੀ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਹੈ।

 

ਗ਼ੌਰਤਲਬ ਹੈ ਕਿ ਪੀੜਤ ਕੁੜੀ ਨੇ ਪਿਛਲੇ ਸਾਲ ਸਤੰਬਰ ’ਚ ਭਾਜਪਾ ਆਗੂ ਡਾ. ਸ਼ਿਆਮ ਪ੍ਰਕਾਸ਼ ਦਿਵੇਦੀ ਤੇ ਉਸ ਦੇ ਡਾਕਟਰ ਦੋਸਤ ਅਨਿਲ ਦਿਵੇਦੀ ਉੱਤੇ ਗੈਂਗਰੇਪ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ।

 

ਦੋਸ਼ ਸੀ ਕਿ ਭਾਜਪਾ ਆਗੂ ਤੇ ਉਸ ਦਾ ਦੋਸਤ ਇੱਕ ਜ਼ਮੀਨ ਵਿਕਵਾਉਣ ਦੇ ਬਹਾਨੇ ਵਿਦਿਆਰਥਣ ਨੂੰ ਮਿਲੇ ਸਨ। ਦੋਵਾਂ ਨੇ ਪਹਿਲਾਂ ਉਸ ਨਾਲ ਗੈਂਗਰੇਪ ਕੀਤਾ ਤੇ ਫਿਰ ਉਸ ਨੂੰ ਬਲੈਕਮੇਲ ਕਰਦਿਆਂ ਲਗਪਗ ਸਾਲ ਭਰ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਰਹੇ। 

Continues below advertisement


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ