ਨਵੀਂ ਦਿੱਲੀ: ‘ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ’ (TRAI) ਨੇ ਗਾਹਕਾਂ ਨੂੰ ਮਿਲਣ ਵਾਲੇ ਐਸਐਮਐਸ (SMS) ਦੇ ਮੁੱਦੇ ’ਤੇ ਸਖ਼ਤੀ ਵਰਤਦਿਆਂ ਚੇਤਾਵਨੀ ਦਿੱਤੀ ਹੈ ਕਿ ਬੈਂਕ ਸਮੇਤ ਸਾਰੇ ਕਾਰੋਬਾਰੀ ਸੰਗਠਨਾਂ ਨੂੰ 31 ਮਾਰਚ, 2021 ਤੱਕ ਸਾਰੀਆਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਇੰਝ ਨਾ ਕਰਨ ’ਤੇ ਗਾਹਕਾਂ ਨੂੰ 1 ਅਪ੍ਰੈਲ ਤੋਂ SMS ਮਿਲਣ ’ਚ ਔਕੜਾਂ ਪੇਸ਼ ਆ ਸਕਦੀਆਂ ਹਨ।


TRAI ਨੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ 40 ਮੁੱਖ ਬਿਜ਼ਨੇਸ ਸੰਗਠਨਾਂ ਦੀ ਸੂਚੀ ਜਾਰੀ ਕੀਤੀ ਹੈ; ਜਿਸ ਵਿੱਚ ਐੱਚਡੀਐੱਫ਼ਸੀ (HDFC) ਬੈਂਕ, ਆਈਸੀਆਈਸੀਆਈ (ICICI) ਬੈਂਕ ਤੇ ਐਸਬੀਆਈ (SBI) ਵੀ ਸ਼ਾਮਲ ਹਨ। ਟ੍ਰਾਈ ਨੇ ਕਿਹਾ ਹੈ ਕਿ ਵਾਰ–ਵਾਰ ਰੀਮਾਈਂਡਰ ਭੇਜੇ ਜਾਣ ਦੇ ਬਾਵਜੂਦ ਉਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ।


TRAI ਨੇ ਚੇਤਾਵਨੀ ਦਿੱਤੀ ਹੈ ਕਿ ਡਿਫ਼ਾਲਟਰ ਸੰਸਥਾਵਾਂ ਨੂੰ 31 ਮਾਰਚ ਤੱਕ ਸਾਰੀਆਂ ਸ਼ਰਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨਾ ਹੋਵੇਗੀ। ਉੱਧਰ ‘ਸੇਬੀ’ (SEBI –ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ) ਨੇ ਵੀ ਕਿਹਾ ਹੈ ਕਿ SMS ਲਈ ਜ਼ਰੂਰੀ ਸ਼ਰਤਾਂ ਦੀ ਤੁਰੰਤ ਪਾਲਣਾ ਕੀਤੀ ਜਾਵੇ।


ਦਰਅਸਲ, ਟ੍ਰਾਈ ਦੇ ਇਸ ਕਦਮ ਦਾ ਮੰਤਵ ਬੇਲੋੜੇ ਤੇ ਭਰਮਾਊ ਕਮਰਸ਼ੀਅਲ ਸੰਦੇਸ਼ਾਂ ਦੀ ਸਮੱਸਿਆ ਉੱਤੇ ਲਗਾਮ ਕੱਸਣਾ ਹੈ। ਸੇਬੀ ਨੇ ਟ੍ਰਾਈ ਦੇ ਦੂਰਸੰਚਾਰ ਨਿਯਮ 2018 ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਵਸਥਾਵਾਂ ਦੀ ਪਾਲਣਾ ਨਾ ਹੋਣ ਕਾਰਣ ਨਿਵੇਸ਼ਕਾਂ ਨੂੰ ਸੰਦੇਸ਼ਾਂ ਦੀ ਡਿਲੀਵਰੀ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ।


ਐੱਸਐੱਮਐੱਸ ਵਿੱਚ ਸਕ੍ਰੱਬਿੰਗ ਪਾਲਿਸੀ ਲਾਗੂ ਹੋਣ ਨਾਲ ਮੋਬਾਇਲ ਟ੍ਰਾਂਜ਼ੈਕਸ਼ਨ ਵਿੱਚ ਔਕੜਾਂ ਪੇਸ਼ ਆਈਆਂ ਸਨ। ਇਸ ਨਾਲ ਈ-ਕਾਮਰਸ ਕੰਪਨੀਆਂ ਤੇ ਬੈਂਕਾਂ ਵੱਲੋਂ ਗਾਹਕਾਂ ਨੂੰ ਓਟੀਪੀ ਨਹੀਂ ਭੇਜੇਜਾ ਸਕੇ ਸਨ। ਇਸ ਲਈ ਵੱਡੀ ਗਿਣਤੀ ’ਚ ਟ੍ਰਾਂਜ਼ੈਕਸ਼ਨ ਹੋ ਨਹੀਂ ਸਕੇ ਸਨ।


ਇਹ ਵੀ ਪੜ੍ਹੋ: ਸੂਬਾ ਸਰਕਾਰ ਵੱਲੋਂ 28 ਮਾਰਚ ਤੋਂ ਕਰਫਿਊ ਦਾ ਐਲਾਨ, ਇਨ੍ਹਾਂ ਚੀਜ਼ਾਂ 'ਤੇ ਰਹੇਗੀ ਸਖਤ ਪਾਬੰਦੀ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904