ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਿਹਾ ਕਿਸਾਨ ਅੰਦੋਲਨ ਅਜੇ ਵੀ ਜਾਰੀ ਹੈ। ਅੰਦੋਲਨ ਦੇ ਚਾਰ ਮਹੀਨੇ ਹੋ ਗਏ ਤੇ ਅੱਜ ਅੰਦੋਲਨ ਦਾ 122ਵਾਂ ਦਿਨ ਹੈ। 26 ਮਾਰਚ ਦੇ ਭਾਰਤ ਬੰਦ ਮਗਰੋਂ ਹੁਣ ਕਿਸਾਨਾਂ ਨੇ 28 ਮਾਰਚ ਨੂੰ ਟਿੱਕਰੀ ਬਾਰਡਰ 'ਤੇ ਹੋਲਿਕਾ ਦਹਿਨ ਦਾ ਪ੍ਰੋਗਰਾਮ ਰੱਖਿਆ ਹੈ। ਉਸ 'ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਗਾਜ਼ੀਪੁਰ ਬਾਰਡਰ 'ਤੇ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਖੁਦ ਇਨ੍ਹਾਂ ਬਿੱਲਾਂ ਦੀਆਂ ਕਾਪੀਆਂ ਸਾੜਨਗੇ। ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਐਤਵਾਰ ਸ਼ਾਮ ਹੋਲਿਕਾ ਦੇ ਦਹਿਨ ਦੇ ਮੌਕੇ ਤੇ ਉਹ ਜਿੱਥੇ ਵੀ ਹੋਣ ਉੱਥੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਨੂੰ ਇਹ ਹੁਕਮ ਦੇਣ ਦਾ ਕੰਮ ਕਰਨ ਕਿ ਖੇਤੀ ਕਾਨੂੰਨ ਸਾਨੂੰ ਮਨਜੂਰ ਨਹੀਂ।
ਹੋਲੀ ਨਾ ਖੇਡਣ ਦਾ ਫੈਸਲਾ
ਹੋਲਿਕਾ ਦਹਿਨ ਲਈ ਬੁਲੰਦਸ਼ਹਿਰ ਜ਼ਿਲ੍ਹੇ ਦੇ ਭਟੌਨਾ ਪਿੰਡ ਦੀ ਟੀਮ ਗਾਜ਼ੀਪੁਰ ਬਾਰਡਰ ਪਹੁੰਚੇਗੀ। ਹਾਲਾਂਕਿ ਕਿਸਾਨ ਰੰਗ ਜਾਂ ਗੁਲਾਲ ਨਾਲ ਹੋਲੀ ਨਹੀਂ ਖੇਡਣਗੇ ਬਲਕਿ ਮਿੱਟੀ ਨਾਲ ਇਕ-ਦੂਜੇ ਦੇ ਟਿੱਕਾ ਲਾਉਣਗੇ। ਸੋਮਵਾਰ ਕਿਸਾਨਾਂ ਨੇ ਹੋਲੀ ਰੰਗਾਂ ਨਾਲ ਨਾ ਖੇਡਣ ਦਾ ਫੈਸਲਾ ਕੀਤਾ ਹੈ।
ਕਿਸਾਨਾਂ ਨੇ ਇਹ ਫੈਸਲਾ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਆ ਹੈ। ਚਾਰ ਮਹੀਨਿਆਂ ਤੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਗਾਜ਼ੀਪੁਰ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਹੋਲੀ ਨਹੀਂ ਮਨਾਉਣਗੇ।
ਜਿਸ ਦਿਨ ਕਿਸਾਨ ਲੀਡਰ ਚਾਹੁਣ ਅੰਦੋਲਨ ਖਤਮ ਹੋ ਜਾਵੇਗਾ
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਸਰਹੱਦ 'ਤੇ ਚਾਰ ਮਹੀਨੇ ਤੋਂ ਚੱਲ ਰਹੇ ਅੰਦੋਲਨ ਦੇ ਵਿਚ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ਨੀਵਾਰ ਕਿਹਾ ਕਿ ਖੇਤੀ ਅੰਦੋਲਨ ਦੇ ਲੀਡਰ ਜਿਸ ਦਿਨ ਚਾਹੁਣਗੇ ਕਿ ਰਾਹ ਕੱਢਣਾ ਹੈ। ਉਸ ਦਿਨ ਹੱਲ ਹੋ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਤੋਮਰ ਨੇ ਗਵਾਲੀਅਰ ''ਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ, 'ਚਾਰ ਮਹੀਨੇ ਤੋਂ ਅੰਦੋਲਨ ਕਰ ਰਹੇ ਕਿਸਾਨ ਲੀਡਰ ਜਿਸ ਦਿਨ ਚਾਹੁਣਗੇ ਰਾਹ ਕੱਢਣਾ ਹੈ, ਉਸ ਦਿਨ ਹੱਲ ਹੋ ਜਾਵੇਗਾ ਤੇ ਸਰਕਾਰ ਵੀ ਰਾਹ ਕੱਢ ਲਵੇਗੀ। ਸਰਕਾਰ ਗੱਲਬਾਤ ਲਈ ਤਿਆਰ ਹੈ ਤੇ ਹੱਲ ਵੀ ਚਾਹੁੰਦੀ ਹੈ।