ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਟਡ ਮਾਮਲਿਆਂ 'ਚ ਇਕ ਵਾਰ ਫਿਰ ਤੋਂ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਰਮਿਆਨ ਗੋਆ ਪ੍ਰਸ਼ਾਸਨ ਨੇ ਕੋਵਿਡ-19 ਦੇ ਪ੍ਰਸਾਰ 'ਤੇ ਕਾਬੂ ਪਾਉਣ ਲਈ ਹੋਲੀ, ਸ਼ਬ-ਏ-ਬਰਾਤ, ਈਸਟਰ ਤੇ ਈਦ-ਉਲ ਫਿਤਰ ਤੋਂ ਪਹਿਲਾਂ ਭੀੜ 'ਤੇ ਰੋਕ ਲਾਉਣ ਲਈ ਆਪਣੇ ਦੋਵੇਂ ਜ਼ਿਲ੍ਹਿਆਂ 'ਚ ਸ਼ਨੀਵਾਰ ਧਾਰਾ 144 ਲਾ ਦਿੱਤੀ।


ਉੱਤਰੀ ਤੇ ਦੱਖਣੀ ਗੋਆ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਸੀਆਪਰੀਸੀ ਦੀ ਧਾਰਾ 144 ਦੇ ਤਹਿਤ ਇਕੱਠ 'ਤੇ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ। ਹੁਕਮਾਂ 'ਚ ਕਿਹਾ ਗਿਆ ਕਿ ਦੇਸ਼ ਦੇ ਕਈ ਹਿੱਸਿਆਂ ''ਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧੇ ਹਨ ਤੇ ਹੋਲੀ, ਸ਼ਬ-ਏ-ਬਰਾਤ, ਈਸਟਰ ਤੇ ਈਦ-ਉਲ ਫਿਤਰ ਮੌਕੇ ਭੀੜ 'ਤੇ ਹੋ ਪ੍ਰੋਗਰਾਮਾਂ ਨਾਲ ਸਥਿਤੀ ਵਿਗੜ ਸਕਦੀ ਹੈ।


ਸੂਬੇ ਦੇ ਸਿਹਤ ਵਿਭਾਗ ਨੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਪ੍ਰਕਿਰਿਆ ਨੂੰ ਧਿਆਨ 'ਚ ਰੱਖਦਿਆਂ ਇਨ੍ਹਾਂ ਤਿਉਹਾਰਾਂ ਦੇ ਸਿਲਸਿਲੇ 'ਚ ਸਥਾਨਕ ਪੱਧਰ 'ਤੇ ਪਾਬੰਦੀਆਂ ਲਾਈਆਂ ਹਨ। ਹੁਕਮਾਂ 'ਚ ਕਿਹਾ ਗਿਆ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੇ ਵਿਚ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਇਸ ਲਈ ਧਾਰਾ 144 ਲਾਈ ਗਈ ਹੈ।


ਮਹਾਰਾਸ਼ਟਰ 'ਚ ਵੀ ਧਾਰਾ-144


ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ 27 ਮਾਰਚ ਤੋਂ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਧਾਰਾ 144 ਲਾਗੂ ਰਹੇਗੀ। ਹੁਣ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਜੁਰਮਾਨਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਸੜਕ 'ਤੇ ਥੁੱਕਣ ਲਈ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।


ਮਾਲ, ਸਿਨੇਮਾ ਹਾਲ ਅਤੇ ਰੈਸਟੋਰੈਂਟ ਸਵੇਰੇ ਅੱਠ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਬੰਦ ਰਹਿਣਗੇ। ਪਰ ਰਾਤ ਨੂੰ ਖਾਣੇ ਦੀ ਹੋਮ ਡਿਲਵਰੀ ਨੂੰ ਛੂਟ ਹੈ। ਇਸ ਤੋਂ ਇਲਾਵਾ, ਸਮਾਜਿਕ, ਸਭਿਆਚਾਰਕ, ਧਾਰਮਿਕ ਪ੍ਰੋਗਰਾਮਾਂ 'ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਪਾਬੰਦੀ ਲਗਾਈ ਗਈ ਹੈ। 20 ਤੋਂ ਵੱਧ ਲੋਕਾਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸਮੁੰਦਰੀ ਤੱਟਾਂ ਤੱਕ ਪਹੁੰਚ ਤੇ ਪਾਬੰਦੀ ਹੋਵੇਗੀ।


ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਕਈ ਸੂਬਿਆਂ 'ਚ ਸਖਤੀ ਮੁੜ ਤੋਂ ਲਾਗੂ ਕਰਨੀ ਪੈ ਰਹੀ ਹੈ। ਜਿਸ ਦੇ ਮੱਦੇਨਜ਼ਰ ਕਰਫਿਊ ਫਿਰ ਤੋਂ ਲਾਉਣ ਦੀਆਂ ਤਿਆਰੀਆਂ ਹਨ। ਮਹਾਰਾਸ਼ਟਰ 'ਚ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸੂਬੇ 'ਚ 28 ਮਾਰਚ ਤੋਂ ਨਾਈਟ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਨਾਲ ਸਬੰਧਤ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ।


ਇਹ ਵੀ ਪੜ੍ਹੋਕੈਪਟਨ ਵਲੋਂ ਗਲਵਾਨ ਘਾਟੀ ਝੜਪ ਵਿੱਚ ਸ਼ਹੀਦ ਜਵਾਨਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਦੀ ਮਨਜ਼ੂਰੀ


ਇਹ ਵੀ ਪੜ੍ਹੋ: ਸੂਬਾ ਸਰਕਾਰ ਵੱਲੋਂ 28 ਮਾਰਚ ਤੋਂ ਕਰਫਿਊ ਦਾ ਐਲਾਨ, ਇਨ੍ਹਾਂ ਚੀਜ਼ਾਂ 'ਤੇ ਰਹੇਗੀ ਸਖਤ ਪਾਬੰਦੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904