NCP (ਅਜਿਤ ਗੁੱਟ) ਦੇ ਨੇਤਾ ਬਾਬਾ ਸਿੱਦੀਕੀ ਹੱਤਿਆਕਾਂਡ ਬਾਰੇ ਗੈਂਗਸਟਰ ਜੀਸ਼ਾਨ ਅਖ਼ਤਰ ਨੇ ਕਈ ਖੁਲਾਸੇ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਜੀਸ਼ਾਨ ਨੇ ਕਿਹਾ ਕਿ ਲਾਰੈਂਸ ਅਤੇ ਅਨਮੋਲ ਨੇ ਮੇਰੇ ਤੋਂ ਮੁੰਬਈ ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਕਰਵਾਈ। ਇਸ ਤੋਂ ਬਾਅਦ ਮੈਨੂੰ ਲਾਵਾਰਿਸ ਛੱਡ ਦਿੱਤਾ ਗਿਆ। ਜੀਸ਼ਾਨ ਨੇ ਕਿਹਾ ਕਿ ਲਾਰੈਂਸ ਅਤੇ ਅਨਮੋਲ ਦੇਸ਼ ਦੇ ਗੱਦਾਰ ਹਨ। ਇਹ ਲੋਕ ਮੇਰਾ ਵੀ ਗਲਾ ਕੱਟਵਾਉਣਾ ਚਾਹੁੰਦੇ ਸਨ, ਪਰ ਮੈਂ ਬਚ ਗਿਆ। ਮੈਨੂੰ ਭਾਰਤ ਤੋਂ ਭੱਜਣ ਲਈ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਦੀ ਮਦਦ ਲੈਣੀ ਪਈ। ਰੱਬ ਨੇ ਮੇਰਾ ਹੱਥ ਫੜਿਆ। ਹੁਣ ਇਨ੍ਹਾਂ ਦੇ ਬੰਦਿਆਂ ਦੇ ਗਲੇ ਕੱਟ ਰਹੇ ਹਨ। ਆਪਣੇ ਭਰਾ ਨੂੰ ਬਚਾਉਣ ਲਈ ਲਾਰੈਂਸ ਨੇ ਦੇਸ਼ ਨੂੰ ਵੀ ਵੇਚ ਦਿੱਤਾ।

Continues below advertisement

ਪਿਛਲੇ ਸਾਲ ਹੋਇਆ ਸੀ ਕਤਲ

ਪਿਛਲੇ ਸਾਲ 12 ਅਕਤੂਬਰ ਵਾਲੇ ਦਿਨ ਰਾਤ ਨੂੰ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਨੇ ਲਈ। ਇਸ ਘਟਨਾ ਵਿੱਚ ਗੈਂਗਸਟਰ ਜੀਸ਼ਾਨ ਦਾ ਵੀ ਨਾਮ ਸਾਹਮਣੇ ਆਇਆ ਸੀ।

Continues below advertisement

ਵਾਇਰਲ ਵੀਡੀਓ ਵਿੱਚ ਜੀਸ਼ਾਨ ਅਖ਼ਤਰ ਨੇ ਕੀਤੇ ਵੱਡੇ ਦਾਅਵੇ

ਸੋਸ਼ਲ ਮੀਡੀਆ ਉੱਤੇ ਗੈਂਗਸਟਰ ਜੀਸ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਪਰ ਏਬੀਪੀ ਸਾਂਝਾ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। 

ਜੀਸ਼ਾਨ ਵੀਡੀਓ ਵਿੱਚ ਦਾਅਵਾ ਕਰਦਾ ਦਿਖ ਰਿਹਾ ਹੈ ਕਿ ਹੁਣ ਲਾਰੈਂਸ ਨਾਲ ਸਾਡੀ ਪੱਕੀ ਦੁਸ਼ਮਨੀ ਬਣ ਚੁੱਕੀ ਹੈ। ਉਸ ਨੇ ਆਪਣੇ ਭਰਾ ਅਨਮੋਲ ਨੂੰ ਬਚਾਉਣ ਲਈ ਏਜੰਸੀਆਂ ਦੇ ਹੱਥਾਂ ਵਿੱਚ ਆਪਣਾ ਦੇਸ਼ ਵੇਚ ਦਿੱਤਾ। ਇਹ ਸਭ ਉਸ ਨੇ ਆਪਣੇ ਭਰਾ ਦੀ ਜਾਨ ਬਚਾਉਣ ਲਈ ਕੀਤਾ ਹੈ।

ਜੀਸ਼ਾਨ ਕਹਿੰਦਾ ਹੈ ਕਿ ਜੇ ਲਾਰੈਂਸ ਇੱਕ ਮਹੀਨਾ ਹੋਰ ਟਿਕ ਜਾਂਦਾ, ਤਾਂ ਅਸੀਂ ਅਨਮੋਲ ਨੂੰ ਵੀ ਮਰਵਾ ਦਿੰਦੇ। ਬਾਬਾ ਸਿੱਦੀਕੀ ਨੂੰ ਮਰਵਾ ਕੇ ਮੈਨੂੰ ਲਾਰੈਂਸ ਨੇ ਇਕੱਲਾ ਛੱਡ ਦਿੱਤਾ। ਲਾਰੈਂਸ ਅਤੇ ਉਸ ਦਾ ਭਰਾ ਸਭ ਤੋਂ ਵੱਡੇ ਗੱਦਾਰ ਹਨ। ਕਦੇ ਮੈਂ ਇਹਨਾਂ ਨੂੰ ਆਪਣਾ ਸਾਥੀ ਮੰਨਦਾ ਸੀ ਅਤੇ ਇਨ੍ਹਾਂ ਨਾਲ ਮਿਲ ਕੇ ਕੰਮ ਕਰਦਾ ਸੀ।

ਜੀਸ਼ਾਨ ਅਖ਼ਤਰ ਨੇ ਆਪਣੇ ਵੀਡੀਓ ਵਿੱਚ ਦਾਅਵਾ ਕੀਤਾ ਕਿ ਲਾਰੈਂਸ ਅਤੇ ਅਨਮੋਲ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਹਾਲਾਤ ਉਲਟ ਜਾਣਗੇ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਸੱਚ ਸਾਹਮਣੇ ਆ ਹੀ ਜਾਵੇਗਾ। ਜੀਸ਼ਾਨ ਨੇ ਆਪਣੇ ਵੱਡੇ ਭਰਾ ਰੋਹਿਤ ਗੋਦਾਰਾ ਦਾ ਵੀ ਧੰਨਵਾਦ ਕੀਤਾ, ਜਿਸ ਨੇ ਉਸਦੀ ਮਦਦ ਕੀਤੀ। ਜੀਸ਼ਾਨ ਦਾ ਦਾਅਵਾ ਹੈ ਕਿ ਦੁਬਈ ਵਿੱਚ ਲਾਰੈਂਸ ਦੇ ਬੰਦੇ ਦੀ ਗਰਦਨ ਗੋਦਾਰਾ ਦੀ ਮਦਦ ਨਾਲ ਹੀ ਕੱਟੀ ਗਈ।

ਉਸਨੇ ਇਹ ਵੀ ਕਿਹਾ ਕਿ ਲਾਰੈਂਸ ਅਤੇ ਅਨਮੋਲ- ਦੋਵੇਂ ਭਰਾਵਾਂ ਨੇ ਕਦੇ ਮੱਖੀ ਵੀ ਨਹੀਂ ਮਾਰੀ। ਇਹ ਲੋਕ ਸਾਡੇ ਵਰਗੇ ਬੰਦਿਆਂ ਦੀ ਵਰਤੋਂ ਕਰਦੇ ਹਨ ਤੇ ਆਪ ਸ਼ੌਕ ਨਾਲ ਰਹਿੰਦੇ ਹਨ। ਇਹ 5–5 ਹਜ਼ਾਰ ਤੋਂ ਘੱਟ ਦੇ ਜੁੱਤੇ ਨਹੀਂ ਪਾਉਂਦੇ, ਤੇ ਸਾਡੇ ਹਾਲਾਤ ਜਿਵੇਂ ਦੇ ਤਿਵੇਂ ਹੀ ਰਹਿੰਦੇ ਹਨ।

ਜੀਸ਼ਾਨ ਅਖ਼ਤਰ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਹੁਣ ਹੈਰੀ ਬਾਕਸਰ ਅਤੇ ਆਰਜੂ ਵੀ ਵੱਡੇ ਭਰਾ ਰੋਹਿਤ ਗੋਦਾਰਾ ਖ਼ਿਲਾਫ਼ ਬੋਲ ਰਹੇ ਹਨ। ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਲੋਕ ਵੀ ਲਾਰੈਂਸ ਦੇ ਚਲਾਕੀ ਭਰੇ ਪ੍ਰਭਾਵ ‘ਚ ਆ ਗਏ ਹਨ। ਪਹਿਲਾਂ ਵੀ ਇੱਕ ਸਮਾਂ ਸੀ ਜਦੋਂ ਇਹ ਲੋਕ ਰੋਹਿਤ ਗੋਦਾਰਾ ਦੀ ਤਾਰੀਫ਼ ਕੀਤਾ ਕਰਦੇ ਸਨ। ਪਰ ਹੁਣ ਇਹ ਸਾਡੇ ਦੁਸ਼ਮਣ ਬਣ ਗਏ ਹਨ ਅਤੇ ਇਹਨਾਂ ਨੇ ਇਹ ਗੱਲ ਵੀ ਦੇਖ ਲਈ ਹੈ।