ਨਵੀਂ ਦਿੱਲੀ: ਪੂਰਬੀ ਦਿੱਲੀ ਤੋਂ ਲੋਕ ਸਭਾ ਸੀਟ ‘ਤੇ ਬੀਜੇਪੀ ਉਮੀਦਵਾਰ ਗੌਤਮ ਗੰਭੀਰ ਦੀ ਨਾਮਜ਼ਗਦੀ ‘ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਸੀਟ ‘ਤੇ ‘ਆਪ’ ਦੀ ਉਮੀਦਵਾਰ ਆਤਿਸ਼ੀ ਮਰਲੇਨਾ ਨੇ ਹੁਣ ਗੰਭੀਰ ‘ਤੇ ਇਲਜ਼ਾਮ ਲਾਇਆ ਹੈ ਕਿ ਗੌਤਮ ਕੋਲ ਦੋ ਵੋਟਰ ਆਈ-ਡੀ ਹਨ, ਜੋ ਫੌਜਦਾਰੀ ਅਪਰਾਧ ਹੈ। 'ਆਪ' ਨੇ ਇਹ ਮਾਮਲਾ ਤੀਸ ਹਜ਼ਾਰੀ ਕੋਰਟ ਸਾਹਮਣੇ ਰੱਖਿਆ ਹੈ।


ਆਤਿਸ਼ੀ ਮੁਤਾਬਕ ਗੌਤਮ ਗੰਭੀਰ ਕੋਲ ਇੱਕ ਵੋਟਰ ਕਾਰਡ ਰਾਜੇਂਦਰ ਨਗਰ ਤੇ ਦੂਜਾ ਕਰੋਲ ਬਾਗ ਦਾ ਹੈ। ਇਸ ਦੇ ਚੱਲਦਿਆਂ ਜੇਕਰ ਕਿਸੇ ਵਿਅਕਤੀ ਕੋਲ ਦੋ ਵੋਟਰ ਕਾਰਡ ਹੋਣ ਤਾਂ ਉਸ ਨੂੰ ਚੋਣ ਵਿਭਾਗ ਵੱਲੋਂ ਨੋਟਿਸ ਭੇਜਿਆ ਜਾਂਦਾ ਹੈ।

ਚੋਣ ਕਮਿਸ਼ਨ ਇੱਕ ਸਮੇਂ ‘ਚ ਤੁਹਾਨੂੰ ਇੱਕ ਥਾਂ ਤੋਂ ਆਪਣਾ ਨਾਂ ਹਟਾਉਣ ਨੂੰ ਕਹਿੰਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ।


ਇਸ ਤੋਂ ਪਹਿਲਾਂ ਆਤਿਸ਼ੀ ਨੇ ਗੌਤਮ ਗੰਭੀਰ ਦੇ ਨਾਮਜ਼ਦਗੀ ਪੱਤਰ ਨਾਲ ਦਿੱਤੇ ਐਫੀਡੇਵਿਟ ‘ਤੇ ਸਵਾਲ ਚੁੱਕੇ ਸੀ। ਇਸ ‘ਤੇ ਰਿਟਰਨਿੰਗ ਅਫਸਰ ਨੇ ਗੰਭੀਰ ਨੂੰ ਨੋਟਿਸ ਭੇਜ ਜਵਾਬ ਮੰਗਿਆ ਸੀ। ਇਸ ‘ਤੇ ਗੰਭੀਰ ਦੇ ਵਕੀਲ ਦਾ ਕਹਿਣਾ ਸੀ ਕਿ ਜਿਸ ਨੂੰ ਆਮ ਆਦਮੀ ਪਾਰਟੀ ਬੈਕ ਡੇਟ ਦੀ ਨੋਟਰੀ ਕਹਿ ਰਹੀ ਹੈ, ਉਹ ਨੋਟਰੀ ਰਜਿਸਟਰ ਦਾ ਸੀਰੀਅਲ ਨੰਬਰ ਹੈ।