ਚੰਡੀਗੜ੍ਹ: ਕ੍ਰਿਕੇਟਰ ਗੌਤਮ ਗੰਭੀਰ ਨੇ ਕਨਾਟ ਪਲੇਸ ਵਿੱਚ ਭੀਖ ਮੰਗ ਰਹੇ ਇੱਕ ਸ਼ਖ਼ਸ ਨੂੰ ਵੇਖਣ ਬਾਅਦ ਰੱਖਿਆ ਮੰਤਰਾਲੇ ਨੂੰ ਉਸ ਸ਼ਖ਼ਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਇਸ ਸ਼ਖ਼ਸ ਦਾਅਵਾ ਕੀਤਾ ਹੈ ਕਿ ਉਹ ਸਾਬਕਾ ਫੌਜੀ ਹੈ ਤੇ ਉਹ ਦੇਸ਼ ਲਈ ਜੰਗ ਵੀ ਲੜ ਚੁੱਕੇ ਹਨ।


ਗੌਤਮ ਨੇ ਟਵਿੱਟਰ ’ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਨਾਲ ਲਿਖਿਆ ਕਿ ਉਨ੍ਹਾਂ ਨੂੰ ਤਕਨੀਕੀ ਕਾਰਨਾਂ ਕਰਕੇ ਥਲ ਸੈਨਾ ਦਾ ਸਹਿਯੋਗ ਨਹੀਂ ਮਿਲਿਆ। ਗੌਤਮ ਨੇ ਟਵੀਟ ਕੀਤਾ ਕਿ ਉਹ ਸ੍ਰੀ ਪੀਤਾਂਬਰਨ ਹੈ ਜਿਨ੍ਹਾਂ 1965 ਤੇ 1971 ਦੀ ਜੰਗ ਲੜੀ ਸੀ। ਉਨ੍ਹਾਂ ਨੂੰ ਇੱਕ ਪਛਾਣ ਪੱਤਰ ਤੋਂ ਪਛਾਣਿਆ ਜਾ ਸਕਦਾ ਹੈ। ਸ਼ਖਸ ਨੇ ਦਾਅਵਾ ਕੀਤਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਥਲ ਸੈਨਾ ਦਾ ਸਮਰਥਨ ਨਹੀਂ ਮਿਲ ਸਕਿਆ।



ਉੱਧਰ ਰੱਖਿਆ ਮੰਤਰਾਲੇ ਨੇ ਯਕੀਨ ਦਵਾਇਆ ਕਿ ਇਸ ਸਬੰਧੀ ਜਲਦ ਹੀ ਉਚਿਤ ਕਦਮ ਚੁੱਕਿਆ ਜਾਏਗਾ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਗੌਤਮ ਦੇ ਟਵੀਟ ਦਾ ਜਵਾਬ ਦਿੰਦਿਆਂ ਟਵੀਟ ਕੀਤਾ ਕਿ ਉਹ ਉਨ੍ਹਾਂ ਵੱਲੋਂ ਜ਼ਾਹਰ ਕੀਤੀ ਚਿੰਤਾ ਸਮਝਦੇ ਹਨ ਤੇ ਯਕੀਨ ਦਵਾਉਂਦੇ ਹਨ ਕੇ ਇਸ ਸਬੰਧੀ ਜਲਦੀ ਪੂਰਾ ਜਵਾਬ ਦਿੱਤਾ ਜਾਏਗਾ।