ਮੈਚ ਦੀ ਖਰਾਬ ਸ਼ੁਰੂਆਤ ਹੋਣ ਦੇ ਬਾਵਜੂਦ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦੀ ਟੀਚਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਜ਼ਿਆਦਾ ਮਾੜੀ ਰਹੀ ਪਰ ਅੰਬਾਤੀ ਰਾਇਡੂ (90), ਵਿਜੇ ਸ਼ੰਕਰ (45) ਅਤੇ ਹਰਮਿਕ ਪਾਂਡਿਆ ਦੀ ਧਮਾਕੇਦਾਰ ਪਾਰੀ ਨੇ ਟੀਮ ਨੂੰ ਵਧੀਆ ਸਕੋਰ ਦਿੱਤਾ।
ਰਾਇਡੂ ਅਤੇ ਵਿਜੇ ਸ਼ੰਕਰ ਵਿੱਚ 98 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਹੋਈ। ਇਸ ਦੌਰਾਨ ਵਿਜੈ ਸ਼ੰਕਰ ਨੇ 64 ਗੇਂਦਾਂ ਦਾ ਸਾਹਮਣਾ ਕਰਦੇ ਹੋਏ 45 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ ਵਿਜੈ ਰਾਇਡੂ ਨਾਲ ਆਪਸੀ ਗਲਤਫਹਿਮੀ ਕਾਰਨ ਰਨਆਊਟ ਹੋ ਗਿਆ ਹੈ।
ਇਸ ਤੋਂ ਬਾਅਦ ਰਾਇਡੂ ਨੇ ਮੋਰਚਾ ਸੰਭਾਲਿਦਆਂ ਇਸ ਵਨਡੇਅ 'ਚ ਆਪਣਾ 10ਵਾਂ ਅੱਧ ਸੈਂਕੜਾ ਪੂਰਾ ਕੀਤਾ। ਇੱਥੋਂ ਰਾਇਡੂ ਨੇ ਆਪਣਾ ਗੇਅਰ ਬਦਲਿਆ ਤੇ ਤੇਜ਼ੀ ਨਾਲ ਸਕੋਰ ਬਣਾਇਆ ਪਰ 90 ਦੌੜਾਂ ਬਣਾ ਕੇ ਵੱਡਾ ਸ਼ਾਟ ਲਾਉਣ ਦੇ ਚੱਕਰ ਵਿੱਚ ਉਹ ਕੈਚ ਆਊਟ ਹੋ ਗਿਆ।
ਦੱਸ ਦੇਈਏ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਇੱਥੇ ਵੈਸਟਪੈਕ ਸਟੇਡੀਅਮ ਵਿੱਚ ਖੇਡੇ ਜਾ ਰਹੇ ਪੰਜ ਮੈਚਾਂ ਦੀ ਵਨਡੇਅ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਸ ਸੀਰੀਜ਼ ਦੇ ਫਾਈਨਲ ਮੈਚ ਵਿੱਚ ਦੋਵੇਂ ਟੀਮਾਂ ਸੀਰੀਜ਼ ਦਾ ਜਿੱਤ ਨਾਲ ਅੰਤ ਕਰਨਗੀਆਂ।
ਭਾਰਤੀ ਟੀਮ ਦੇ ਮਹਿੰਦਰ ਧੋਨੀ ਮਾਸਪੇਸ਼ੀਆਂ ਦੇ ਖਿਚਾਅ ਕਰਕੇ ਇਸ ਮੈਚ ਵਿੱਚ ਨਹੀਂ ਖੇਡ ਰਹੇ। ਇਸ ਦੇ ਇਲਾਵਾ ਇਸ ਸੀਰੀਜ਼ ਲਈ ਭਾਰਤ ਨੇ ਕੁਝ ਬਦਲਾਅ ਵੀ ਕੀਤੇ ਹਨ। ਕੁਲਦੀਪ ਯਾਦਵ ਤੇ ਖਲੀਲ ਅਹਿਮਦ ਦੀ ਥਾਂ ਵਿਜੈ ਸ਼ੰਕਰ ਤੇ ਮੁਹੰਮਦ ਸ਼ਮੀ ਨੂੰ ਆਖ਼ਰੀ ਮੈਚ ਵਿੱਚ ਸ਼ਾਮਲ ਕੀਤਾ ਗਿਆ ਹੈ।