ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ਾਮ ਨੂੰ 5:38 ਵਜੇ ਇਨ੍ਹਾਂ ਝਟਕਿਆਂ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 6.1 ਨਾਪੀ ਗਈ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਇਸ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਵਿੱਚ ਸੀ। ਭੂਚਾਲ ਕਾਰਨ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਹਿੰਦੂਕੁਸ਼ ਪਰਬਤ ਸ਼੍ਰਿੰਖਲਾ ਵਿੱਚ ਇਹ ਭੂਚਾਲ ਆਇਆ ਸੀ।

ਫਿਲਹਾਲ, ਇਸ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।