ਨਵੀਂ ਦਿੱਲੀ: 11 ਸਾਲ ਦੇ ਬੱਚੇ ਨੇ ਮੋਬਾਈਲ ਗੇਮ ਪੱਬਜੀ ‘ਤੇ ਰੋਕ ਲਗਾਉਣ ਲਈ ਮੁੰਬਈ ਕੋਰਟ ‘ਚ ਵੀਰਵਾਰ ਨੂੰ ਜਨਹਿਤ ਪਟੀਸ਼ਨ ਦਾਈਰ ਕੀਤੀ ਹੈ। ਅਹਿਦ ਨਿਜ਼ਾਮ ਨਾਂਅ ਦੇ ਇਸ ਬੱਚੇ ਨੇ ਆਪਣੀ ਸ਼ਿਕਾਇਤ ਕਿਹਾ ਕਿ ਤੇਜ਼ੀ ਨਾਲ ਬੱਚਿਆਂ ‘ਚ ਫੇਮਸ ਹੋ ਰਹੀ ਗੇਮ ਪੱਬਜੀ ਨਾਲ ਹਿੰਸਾ, ਸਾਈਬਰ ਦਬੰਗਈ ਅਤੇ ਹਮਲਾਵਰ ਪ੍ਰਵਿਰਤੀ ‘ਚ ਵਾਧਾ ਹੋ ਰਿਹਾ ਹੈ।


ਆਪਣੀ ਮਾਂ ਰਾਹੀਂ ਸ਼ਿਕਾਇਤ ‘ਚ ਨਿਜ਼ਾਮ ਨੇ ਹਾਈ ਕੋਰਟ ਨੂੰ ਇਸ ਗੇਮ ‘ਤੇ ਬੈਨ ਲਗਾਉਣ ਦੀ ਅਪੀਲ ਕੀਤੀ ਹੈ। ਹਾਲ ਹੀ ‘ਚ ਪ੍ਰਧਾਨ ਮੰਤਰੀ ਨੇ ਬੱਚਿਆਂ ਮਾਂ-ਪਿਓ ਅਤੇ ਅਧਿਆਪਕਾਂ ਨਾਲ ਪ੍ਰੀਖਿਆ ਦਾ ਐਲਾਨ ਕਰਦੇ ਹੋਏ ਪੱਬਜੀ ਗੇਮ ਬਾਰੇ ਵੀ ਗੱਲ ਕੀਤੀ ਸੀ। ਗੁਜਰਾਤ ‘ਚ ਪੱਬਜੀ ‘ਤੇ ਸਰਕਾਰ ਰੋਕ ਵੀ ਲੱਗਾ ਚੁੱਕੀ ਹੈ।

ਉੱਧਰ, ਪੱਬਜੀ ਗੇਮ ਨੂੰ ਦੇਖਦੇ ਹੋਏ ਦਿੱਲੀ ਪਬਲਿਕ ਸਕੂਲ ਨੇ ਆਪਣੇ ਇੱਥੇ ਸਾਈਬਰ ਰਿਸਰਚ ਟੀਮ ਬਣਾਈ ਹੈ। ਜੋ ਦੇਸ਼ ਦੇ ਡੀਪੀਐਸ ‘ਚ ਬੱਚਿਆਂ ਦੀ ਆਨ-ਲਾਈਨ ਗਤੀਵਿਧੀਆਂ ‘ਤੇ ਨਜ਼ਰ ਰਖੇਗੀ। ਇਸ ਬਾਰੇ ਮਨੋਵਿਗੀਆਨਿਕ ਦਾ ਕਹਿਣਾ ਹੈ ਕਿ ਪੱਬਜੀ ਜਿਹੇ ਗੇਮਸ ਨਾਲ ਬੱਚਿਆਂ ਦੇ ਸੁਭਾਅ ‘ਤੇ ਵੀ ਅਸਰ ਪੈਂਦਾ ਹੈ।