ਨਵੀਂ ਦਿੱਲੀ: ਦੱਖਣੀ ਕੋਰਿਆਈ ਕੰਪਨੀ ਸੈਮਸੰਗ ਸਮਾਰਟਫੋਨ ‘ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਜਲਦ ਹੀ ਲੌਂਚ ਕਰਨ ਦੀ ਤਿਆਰੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਮਸੰਗ ਵੀਅਤਨਾਮ ਦੀ ਵੈਬਸਾਈਟ ਨੇ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ‘ਚ ਕੰਪਨੀ ਦੇ ਫੋਲਡੇਬਲ ਸਮਾਰਟਫੋਨ ਦੀ ਝਲਕ ਵੀ ਦਿਖਾਈ ਗਈ ਸੀ। ਹਾਲਾਂਕਿ, ਬਾਅਦ ਵਿੱਚ ਇਸ ਵੀਡੀਓ ਨੂੰ ਹੁਣ ਹਟਾ ਦਿੱਤਾ ਗਿਆ ਹੈ।


ਇੱਕ ਮਿੰਟ ਦੇ ਇਸ ਵੀਡੀਓ ‘ਚ ਕੁਝ ਸੈਕਿੰਡ ਦੇ ਲਈ ਇਸ ਫੋਲਡੇਬਲ ਫੋਨ ਨੂੰ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਸੈਮਸੰਗ ਦੀ ਵੀਅਤਨਾਮ ਸਾਈਟ ਨੇ ਇੱਕ ਮਿੰਟ ਦੇ ਵੀਡੀਓ ਨੂੰ 20 ਫਰਵਰੀ ਨੂੰ ਹੋਣ ਵਾਲੇ ‘ਗੈਲੇਕਸੀ ਅਨਪੈਕਡ’ ਇਵੈਂਟ ਦੇ ਲਈ ਰਿਲੀਜ਼ ਕੀਤਾ ਸੀ। ਇਸ ਵੀਡੀਓ ‘ਚ ਕੰਪਨੀ ਨੇ ਨਵੀਂ ਤਕਨੀਕ ਨੂੰ ਦਿਖਾਇਆ ਸੀ।



ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਫੋਲਡੇਬਲ ਗੇਮਿੰਗ ਸਮਾਰਟਫੋਨ ‘ਤੇ ਵੀ ਕੰਮ ਕਰ ਰਹੀ ਹੈ। ਇਸ ਵੀਡੀਓ ‘ਚ ਜੋ ਫੋਨਡੇਬਲ ਸਮਾਰਟਫੋਨ ਦਿੱਸ ਰਿਹਾ ਹੈ ਉਹ ਨਵੰਬਰ ‘ਚ ਹੋਈ ਡੇਵਲਪਰ ਕਾਨਫਰੰਸ ‘ਚ ਪੇਸ਼ ਕੀਤੇ ਗਏ। ਇਸ ਫੋਨ ਦੇ ਪ੍ਰੋਟੋਟਾਈਪ ਤੋਂ ਥੋੜ੍ਹਾ ਵੱਡਾ ਦਿੱਖ ਰਿਹਾ ਹੈ।

ਸੈਮਸੰਗ ਦਾ ਫੋਲਡੇਬਲ ਫੋਨ ‘ਗੈਲੇਕਸੀ ਐਫ’ ਦੇ ਨਾਂਅ ਨਾਲ ਆ ਸਕਦਾ ਹੈ ਜਿਸ ਦੀ ਕੀਮਤ 1,770 ਡਾਲਰ ਯਾਨੀ ਕਰੀਬ 1.29 ਲੱਖ ਰੁਪਏ ਹੋ ਸਕਦੀ ਹੈ। ਸ਼ੁਰੂਆਤ ‘ਚ ਇਸ ਦੀ 10 ਲੱਖ ਯੂਨਿਟ ਨੂੰ ਬਾਜ਼ਾਰ ‘ਚ ਵੇਚਿਆ ਜਾਵੇਗਾ।