ਮੁੰਬਈ: ਕਦੇ ਭਾਰਤੀ ਕ੍ਰਿਕਟ ਟੀਮ ਨਾਲ ਖੇਡਣ ਵਾਲੇ ਪਲੇਅਰ ਗੌਤਮ ਗੰਭੀਰ ਹਮੇਸ਼ਾ ਵੱਖ-ਵੱਖ ਮੁੱਦਿਆਂ ‘ਤੇ ਟਵੀਟ ਕਰਕੇ ਆਪਣੀ ਰਾਏ ਬੇਬਾਕੀ ਨਾਲ ਸਭ ਨਾਲ ਸ਼ੇਅਰ ਕਰਦੇ ਹਨ। ਇਸ ਵਾਰ ਗੰਭੀਰ ਨੇ ਜਿਸ ‘ਤੇ ਟਵੀਟ ਕੀਤਾ ਹੈ ਤੇ ਜਿਸ ਨੂੰ ਉਨ੍ਹਾਂ ਨੇ ਆਪਣੇ ਟਵਿਟਰ ਰਾਹੀਂ ਨਿਸ਼ਾਨੇ ‘ਤੇ ਲਿਆ, ਉਹ ਕੋਈ ਹੋਰ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਹਨ।

ਉਨ੍ਹਾਂ ਨੇ ਕੇਜਰੀਵਾਲ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਤੁਹਾਡੇ ਝੂਠੇ ਵਾਅਦਿਆਂ ਕਰਕੇ ਸਾਡੀ ਪੀੜੀ ਧੂੰਏ ‘ਚ ਜੀਅ ਰਹੀ ਹੈ। ਗੌਤਮ ਗੰਭੀਰ ਨੇ ਟਵਿਟਰ ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਦਰਦੇ ਦਿਲ, ਦਰਦੇ ਜ਼ਿਗਰ ਦਿੱਲੀ ਮੇ ਜਗਾਇਆ ਆਪ ਨੇ, ਪਹਿਲੇ ਤੋ ਯਹਾਂ ਆਕਸੀਜ਼ਨ ਥਾ, ਆਕਸੀਜ਼ਨ ਭਗਾਇਆ ਆਪ ਨੇ’।


ਆਪਣੇ ਟਵਿਟਰ ‘ਚ ਬਾਲੀਵੁੱਡ ਗਾਣੇ ਦਾ ਇਸਤੇਮਾਲ ਕਰਕੇ ਗੰਭੀਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਇਸ ਨਾਲ ਗੰਭੀਰ ਨੇ ਕੇਜਰੀਵਾਲ ਤੇ ਆਪ ਨੂੰ ਟੈਗ ਵੀ ਕੀਤਾ ਹੈ। ਇਸ ਦੇ ਨਾਲ ਅੱਗੇ ਲਿਖਿਆ, ‘ਸਾਡੀ ਪੀੜੀ ਤੁਹਾਡੇ ਝੁਟੇ ਵਾਦਿਆ ਕਰਕੇ ਧੂੰਏ ‘ਚ ਜੀ ਰਹੀ ਹੈ। ਤੁਹਾਡੇ ਕੋਲ ਡੇਂਗੂ ਤੇ ਪ੍ਰਦੂਸ਼ਨ ਨੂੰ ਰੋਕਣ ਲਈ ਇੱਕ ਸਾਲ ਦਾ ਸਮਾਂ ਸੀ, ਦੁਖ ਦੀ ਗੱਲ ਹੈ ਕਿ ਤੁਸੀਂ ਦੋਨਾਂ ਵਿੱਚੋਂ ਕਿਸੇ ‘ਤੇ ਵੀ ਕੰਟਰੋਲ ਨਹੀਂ ਕਰ ਸਕੇ। ਜਾਗ ਜਾਓ’।

ਗੰਭੀਰ ਨੇ ਦਿੱਲੀ ਦੇ ਜਾਮਾ ਮਸਜ਼ਿਦ ਇਲਾਕੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਥੇ ਹਵਾ ‘ਚ ਕਾਫੀ ਸਮੌਗ ਨਜ਼ਰ ਆ ਰਿਹਾ ਹੈ।