ਮੁੰਬਈ: ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਰਸੋਈ ਦੇ ਬਜਟ ਨਾਲ ਜੁੜੀ ਬੁਰੀ ਖ਼ਬਰ ਆਈ ਹੈ। ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਇੱਕ ਵਾਰ ਫੇਰ ਵਾਧਾ ਕੀਤਾ ਗਿਆ ਹੈ। ਸਬਸਿਡੀ ਗੈਸ ਸਿਲੰਡਰ ਦੀ ਕੀਮਤ 2.94 ਰੁਪਏ ਤੇ ਬਗੈਰ ਸਬਸਿਡੀ ਦੇ ਸਿਲੰਡਰ ਦੇ ਭਾਅ 60 ਰੁਪਏ ਵਧਾਏ ਗਏ ਹਨ।


ਨਵੀਂ ਦਿੱਲੀ ‘ਚ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ ‘ਚ ਵਾਧਾ ਹੋਣ ਤੋਂ ਬਾਅਦ ਸਿਲੰਡਰ ਦੀ ਕੀਮਤ 505.34 ਰੁਪਏ ਹੋ ਗਈ ਹੈ ਜਦੋਂਕਿ ਬਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 939 ਰੁਪਏ ਤਕ ਪਹੁੰਚ ਗਈ ਹੈ।



ਸਿਲੰਡਰ ਦੇ ਬੇਸ ਪ੍ਰਾਈਸ ‘ਚ ਬਦਲਾਅ ਤੇ ਉਸ ‘ਤੇ ਟੈਕਸ ਦੇ ਅਸਰ ਕਰਕੇ ਭਾਅ ‘ਚ ਵਾਧਾ ਹੋਇਆ ਹੈ। ਜਦੋਂਕਿ ਅੰਤਰਰਾਸ਼ਟਰੀ ਕੀਮਤਾਂ ਵਧਣ 'ਤੇ ਸਰਕਾਰ ਵਧੇਰੇ ਸਬਸਿਡੀ ਦਿੰਦੀ ਹੈ ਪਰ ਟੈਕਸ ਦੇ ਨਿਯਮਾਂ ਅਨੁਸਾਰ, ਐਲਪੀਜੀ ਤੇ ਜੀਐਸਟੀ ਦੀ ਗਣਨਾ ਇਲੈਕਟ੍ਰੌਨ ਦੇ ਭਾਅ 'ਤੇ ਕੀਤੀ ਜਾਂਦੀ ਹੈ। ਅਜਿਹੇ ‘ਚ ਸਰਕਾਰ ਬਾਲਣ ਦੀ ਕੀਮਤ ਦਾ ਇੱਕ ਹਿੱਸਾ ਸਬਸਿਡੀ ਦੇ ਰੂਪ ‘ਚ ਦੇ ਸਕਦੀ ਹੈ, ਪਰ ਟੈਕਸ ਦਾ ਭੁਗਤਾਨ ਬਾਜ਼ਾਰ ਰੇਟ 'ਤੇ ਕੀਤਾ ਜਾ ਸਕਦਾ ਹੈ, ਜਿਸ ਕਾਰਨ ਕੀਮਤਾਂ ਵਧਦੀਆਂ ਹਨ।