ਗਾਜ਼ੀਆਬਾਦ: ਇੱਥੋਂ ਦੇ ਡਾਸਨਾ ਦੇਵੀ ਮੰਦਰ ਦੇ ਪਿਜਾਰੀ ਨੇ ਬੜਾ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਧਰਮ ਕਾਰਨ ਉਨ੍ਹਾਂ 'ਤੇ ਬਿਆਨ ਦਿੱਤਾ। ਮੰਦਰ ਦੇ ਪੁਜਾਰੀ ਨੇ ਮੰਗਲਵਾਰ ਡਾ.ਏਪੀਜੇ ਅਬਦੁਲ ਕਲਾਮ ਨੂੰ 'ਜੇਹਾਦੀ' ਕਰਾਰ ਦਿੱਤਾ।
ਮੁਸਲਮਾਨ ਭਾਰਤ ਸਮਰਥਕ ਨਹੀਂ ਹੋ ਸਕਦਾ
ਡਾਸਨਾ ਦੇਵੀ ਮੰਦਰ 'ਚ ਕਥਿਤ ਤੌਰ 'ਤੇ ਪਾਣੀ ਪੀਣ ਕਾਰਨ ਇਕ ਮੁਸਲਮਾਨ ਲੜਕੇ ਨੂੰ ਕੁੱਟਿਆ ਗਿਆ ਸੀ। ਮੰਦਰ ਦੇ ਮਹੰਤ ਯਤਿ ਨਰਸਿੰਘਾਨੰਦ ਸਰਸਵਤੀ ਨੇ ਅਲੀਗੜ੍ਹ 'ਚ ਪੱਤਰਕਾਰਾਂ ਨੂੰ ਕਿਹਾ, 'ਦੇਸ਼ 'ਚ ਸਿਖਰਲੇ ਅਹੁਦੇ 'ਤੇ ਕਾਬਜ਼ ਕੋਈ ਵੀ ਮੁਸਲਮਾਨ ਭਾਰਤ ਸਮਰਥਕ ਨਹੀਂ ਹੋ ਸਕਦਾ ਤੇ ਕਲਾਮ ਇਕ ਜੇਹਾਦੀ ਸਨ।'
ਨਰਸਿੰਘਾਨੰਦ ਸਰਸਵਤੀ ਨੇ ਬਿਨਾਂ ਕਿਸੇ ਸਬੂਤ ਦੇ ਮਰਹੂਮ ਕਲਾਮ 'ਤੇ ਡੀਆਰਡੀਓ ਮੁਖੀ ਦੇ ਤੌਰ 'ਤੇ ਪਾਕਿਸਤਾਨ ਨੂੰ ਪਰਮਾਣੂ ਬੰਬ ਦਾ ਫਾਰਮੂਲਾ ਦੱਸਣ ਦੇ ਇਲਜ਼ਾਮ ਲਾਏ। ਉਨ੍ਹਾਂ ਦਾਅਵਾ ਕੀਤਾ, 'ਕਲਾਮ ਨੇ ਰਾਸ਼ਟਰਪਤੀ ਭਵਨ 'ਚ ਇਕ ਸੈਲ ਬਣਾਇਆ ਸੀ ਜਿੱਥੇ ਕੋਈ ਵੀ ਮੁਸਲਮਾਨ ਸ਼ਿਕਾਇਤ ਕਰ ਸਕਦਾ ਸੀ।' ਇਸ ਤਰ੍ਹਾਂ ਪੁਜਾਰੀ ਨੇ ਸਾਬਕਾ ਰਾਸ਼ਟਰਪਤੀ 'ਤੇ ਗੰਭੀਰ ਇਲਜ਼ਾਮ ਲਾਏ ਹਨ।
ਮੁਸਲਮਾਨ ਲੜਕੇ ਨੂੰ ਕੁੱਟਿਆ
ਇਸ ਮੰਦਰ 'ਚ ਕਥਿਤ ਤੌਰ 'ਤੇ ਪਾਣੀ ਪੀਣ ਦੇ ਵਿਵਾਦ 'ਚ ਮੁਸਲਮਾਨ ਲੜਕੇ ਨੂੰ ਕੁੱਟਣ ਦੇ ਮਾਮਲੇ 'ਚ ਨੰਦ ਯਾਦਵ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵਾਇਰਲ ਹੋਏ ਇਕ ਵੀਡੀਓ 'ਚ ਦਿਖ ਰਿਹਾ ਕਿ ਯਾਦਵ ਲੜਕੇ ਤੋਂ ਉਸਦਾ ਨਾਂਅ ਪੁੱਛਦਾ ਹੈ ਤੇ ਲੜਕਾ ਆਪਣਾ ਨਾਂਅ ਆਸਿਫ ਦੱਸਦਾ ਹੈ।। ਜਿਸ ਤੋਂ ਬਾਅਦ ਯਾਦਵ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਦਿਖਾਈ ਦਿੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904