ਗਾਜ਼ੀਪੁਰ ਸਰਹੱਦ 'ਤੇ ਖੜ੍ਹੇ ਅੰਦੋਲਨਕਾਰੀਆਂ ਖਿਲਾਫ ਪੁਲਿਸ ਨੇ ਸਖ਼ਤ ਰਵੱਈਆ ਦਿਖਾਇਆ ਹੈ। ਵੀਰਵਾਰ ਨੂੰ ਇੱਥੇ ਹਾਈਵੋਲਟੇਜ ਡਰਾਮਾ ਹੋਇਆ। ਸ਼ਾਮ ਨੂੰ ਇੱਕ ਵਾਰ ਲੱਗਿਆ ਕਿ ਅੱਜ ਪੁਲਿਸ ਅੰਦੋਲਨਕਾਰੀ ਕਿਸਾਨਾਂ ਨੂੰ ਇੱਥੋਂ ਉੱਠਾ ਦਵੇਗੀ। ਸਖ਼ਤੀ ਦੇ ਵਿਚਕਾਰ ਕਿਸਾਨ ਆਗੂ ਰਾਕੇਸ਼ ਟਿਕੈਤ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਗਏ। ਪੁਲਿਸ ਪ੍ਰਸ਼ਾਸਨ 'ਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਟਿਕੈਤ ਰੋ ਪਏ। ਇਸ ਤੋਂ ਬਾਅਦ ਟਿਕੈਤ ਅੜ ਗਏ। ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਉਹ ਪਿੱਛੇ ਨਹੀਂ ਹਟਣਗੇ। ਟਿਕੈਤ ਦੇ ਅੱਥਰੂਆਂ ਦਾ ਅਸਰ ਮੁਜ਼ੱਫਰਨਗਰ ਵਿੱਚ ਦੇਖਣ ਨੂੰ ਮਿਲਿਆ।
ਵੱਡੀ ਗਿਣਤੀ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸਮਰਥਕ ਪਿੰਡ ਸਿਸੌਲੀ ਵਿੱਚ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਦੇ ਸਮਰਥਨ 'ਚ ਇੱਥੇ ਨਾਅਰੇਬਾਜ਼ੀ ਕੀਤੀ ਗਈ। ਟਿਕੈਤ ਦੇ ਭਾਵੁਕ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਗੁੱਸੇ ਵਿੱਚ ਆ ਗਏ। ਇੱਥੇ ਕਿਸਾਨ ਆਗੂ ਨਰੇਸ਼ ਟਿਕੈਤ ਨੇ ਪੰਚਾਇਤ ਨੂੰ ਸੰਬੋਧਨ ਕੀਤਾ। ਪੰਚਾਇਤ ਤੋਂ ਬਾਅਦ ਨਰੇਸ਼ ਟਿਕੈਤ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਜ਼ੱਫਰਨਗਰ ਸ਼ਹਿਰ ਦੇ ਸਰਕਾਰੀ ਇੰਟਰ ਕਾਲਜ ਵਿਖੇ ਇੱਕ ਮਹਾਂ ਪੰਚਾਇਤ ਬੁਲਾਈ ਜਾਵੇਗੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਸ ਪੰਚਾਇਤ ਵਿਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਬਲਿਆਨ ਖਾਪ ਪੱਛਮੀ ਯੂਪੀ ਵਿਚ ਜਾਟਾਂ ਦੀ ਸਭ ਤੋਂ ਵੱਡੀ ਖਾਪ ਪੰਚਾਇਤ ਹੈ ਅਤੇ ਇਸਦਾ ਪ੍ਰਧਾਨ ਨਰੇਸ਼ ਟਿਕੈਤ ਹੈ। ਨਰੇਸ਼ ਟਿਕੈਤ, ਰਾਕੇਸ਼ ਟਿਕੈਤ ਦਾ ਵੱਡਾ ਭਰਾ ਹੈ।
ਇਹ ਵੀ ਪੜ੍ਹੋ: Farmer Protest: ਮੁੜ ਮੋਰਚਿਆਂ ਤੇ ਡੱਟੇ ਜੋਸ਼ ਨਾਲ ਭਰੇ ਕਿਸਾਨ, ਜੀਂਦ-ਚੰਡੀਗੜ੍ਹ ਰੋਡ ਜਾਮ ਕਰ ਕੀਤਾ ਦਿੱਲੀ ਕੂਚ ਦਾ ਐਲਾਨ
ਦੱਸ ਦਈਏ ਕਿ ਬੀਤੀ ਸ਼ਾਮ ਤੱਕ ਕਿਸਾਨ ਅਤੇ ਰਾਕੇਸ਼ ਟਿਕੈਤ ਖ਼ੁਦ ਸਹਿਮਤ ਹੋਏ ਕਿ ਅੰਦੋਲਨ ਰਾਤ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਗਾਜ਼ੀਆਬਾਦ ਦਾ ਪ੍ਰਸ਼ਾਸਨ ਵੀ ਇਸ ਬਾਰੇ ਭਰੋਸੇਮੰਦ ਸੀ। ਟਿਕੈਤ ਦੇ ਪਰਿਵਾਰ ਦੀਆਂ ਔਰਤਾਂ ਉਸ ਨੂੰ ਮਿਲਣ ਲਈ ਗਈਆਂ ਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਰਾਕੇਸ਼ ਟਿਕੈਤ ਦਾ ਰੁਖ ਬਦਲ ਗਿਆ।
ਉਹ ਮੀਡੀਆ ਸਾਹਮਣੇ ਰੋ ਪਏ। ਉਨ੍ਹਾਂ ਨੇ ਖੁਦਕੁਸ਼ੀ ਦੀ ਧਮਕੀ ਵੀ ਦਿੱਤੀ ਅਤੇ ਐਲਾਨ ਕੀਤਾ ਕਿ ਉਹ ਉਦੋਂ ਤੱਕ ਪਾਣੀ ਨਹੀਂ ਪੀਣਗੇ ਜਦੋਂ ਤੱਕ ਉਨ੍ਹਾਂ ਦੇ ਪਿੰਡ ਦੇ ਲੋਕ ਉਸ ਲਈ ਪਾਣੀ ਨਹੀਂ ਲਿਆਉਂਦੇ। ਟਿਕੈਤ ਦੀ ਇਸ ਧਮਕੀ ਦਾ ਅਸਰ ਉਸਦੇ ਮੁਜ਼ੱਫਰਨਗਰ ਦੇ ਪਿੰਡ ਸਿਸੌਲੀ ਵਿੱਚ ਵੇਖਿਆ ਗਿਆ। ਦੁਪਹਿਰ ਸਮੇਂ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਰਾਤ ਨੂੰ ਪੰਚਾਇਤ ਬੁਲਾ ਲਈ।
ਬੀਤੀ ਸ਼ਾਮ ਜਦੋਂ ਰਾਕੇਸ਼ ਟਿਕੈਤ ਦੇ ਰੋਣ ਦੀ ਖ਼ਬਰ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਫੈਲ ਗਈ, ਕਿਸਾਨ ਚਿੰਤਤ ਹੋਣੇ ਸ਼ੁਰੂ ਹੋ ਗਏ। ਹਰਿਆਣਾ ਦੇ ਜੀਂਦ, ਹਿਸਾਰ, ਭਿਵਾਨੀ ਅਤੇ ਗਾਜ਼ੀਆਬਾਦ ਤੋਂ ਕਿਸਾਨਾਂ ਦੇ ਵਾਪਸ ਪਰਤਣ ਦੀਆਂ ਤਸਵੀਰਾਂ ਸਾਹਮਣੇ ਆਈਆਂ। ਸਾਰੇ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੰਦੋਲਨ ਨੂੰ ਕਮਜ਼ੋਰ ਜਾਂ ਖ਼ਤਮ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ: Farmers at Ghazipur border: ਰਾਕੇਸ਼ ਟਿਕੈਤ ਨੇ ਕਰ ਦਿਖਾਇਆ, ਗਾਜ਼ੀਪੁਰ ਸਰਹੱਦ ਤੋਂ ਸੁਰੱਖਿਆ ਕਰਮਚਾਰੀਆਂ ਦੀ ਵਾਪਸੀ, ਵਧ ਰਹੀ ਕਿਸਾਨਾਂ ਦੀ ਗਿਣਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904a