ਨਵੀਂ ਦਿੱਲੀ: ਇਸ ਮਾਨਸੂਨ ਸੀਜ਼ਨ ਵਿੱਚ ਜੇਕਰ ਤੁਸੀਂ ਘੁੰਮਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਕਿਫਾਇਤੀ ਏਅਰਲਾਈਨ ਗੋ ਏਅਰ ਆਪਣੇ ਗਾਹਕਾਂ ਲਈ ਸਸਤੇ ਕਿਰਾਇਆਂ ਦਾ ਆਫ਼ਰ ਲੈ ਕੇ ਆਈ ਹੈ। ਇਸੇ ਤਹਿਤ ਕੰਪਨੀ ਨੇ ਸਿਰਫ਼ 1299 ਰੁਪਏ ਵਿੱਚ ਸਾਰੇ ਟੈਕਸਾਂ ਸਮੇਤ ਮਾਨਸੂਨ ਸੋਲ ਆਫ਼ਰ ਕੱਢਿਆ ਹੈ। ਗੋ ਏਅਰ ਦੀ ਮਾਨਸੂਨ ਸੇਲ ਆਨ ਦ ਗੋ, ਸੇਲ ਦੀ ਸ਼ੁਰੂਆਤ ਸੋਮਵਾਰ ਰਾਤ 12 ਵਜੇ ਤੋਂ ਹੋਈ ਸੀ ਤੇ ਅੱਜ ਇਸ ਦਾ ਆਖ਼ਰੀ ਦਿਨ ਹੈ।   ਆਫ਼ਰ ਦੀਆਂ ਖ਼ਾਸ ਗੱਲਾਂ ਏਅਰਲਾਈਨ ਨੇ ਟਿਕਟ ਬੁਕਿੰਗ ਲਈ ਪੰਜ ਤੋਂ ਸੱਤ ਜੂਨ ਦਾ ਦਿਨ ਤੈਅ ਕੀਤਾ ਹੈ ਤੇ ਮੁਸਾਫਰ ਇਨ੍ਹਾਂ ਸਸਤੀਆਂ ਟਿਕਟਾਂ 'ਤੇ 24 ਤੋਂ 30 ਸਤੰਬਰ 2018 ਦਰਮਿਆਨ ਸਫ਼ਰ ਕਰ ਸਕਦੇ ਹਨ। ਇਹ ਆਫ਼ਰ ਕੰਪਨੀ ਦੇ ਸਾਰੇ ਪਲੇਟਫਾਰਮ 'ਤੇ ਉਪਲਬਧ ਹੈ। ਇਹ ਆਫ਼ਰ ਪਹਿਲਾਂ ਆਓ ਤੇ ਪਹਿਲਾਂ ਪਾਓ ਤਹਿਤ ਮਿਲੇਗਾ। ਕਿਉਂ ਦਿੱਤਾ ਜਾਂਦੈ ਇਹ 'ਆਫ਼' ਦਰਅਸਲ ਮਾਨਸੂਨ ਸੀਜ਼ਨ ਘਰੇਲੂ ਏਅਰਲਾਈਨਜ਼ ਕੰਪਨੀਆਂ ਲਈ ਘੱਟ ਵਿਕਰੀ ਵਾਲਾ ਹੁੰਦਾ ਹੈ। ਇਸੇ ਲਈ ਕੰਪਨੀਆਂ ਸਸਤੀਆਂ ਹਵਾਈ ਟਿਕਟਾਂ ਦੇ ਆਫ਼ਰ ਕੱਢਦੀਆਂ ਹਨ। ਗੋ ਏਅਰ 23 ਹਵਾਈ ਰੂਟਾਂ 'ਤੇ 1544 ਉਡਾਣਾਂ ਹਰ ਹਫ਼ਤੇ ਚਲਾਉਂਦਾ ਹੈ। 1299 ਰੁਪਏ ਵਿੱਚ ਕਿੱਥੇ-ਕਿੱਥੇ ਜਾ ਸਕਦੇ ਹੋ  ਕੰਪਨੀ ਦੇ ਦਿੱਲੀ, ਮੁੰਬਈ, ਜੈਪੁਰ, ਕੋਲਕਾਤਾ, ਚੰਡੀਗੜ੍ਹ, ਚੇਨੰਈ, ਜੰਮੂ, ਲੇਹ, ਸ਼੍ਰੀਨਗਰ ਤੇ ਹੈਦਰਾਬਾਦ ਆਦਿ ਮੁੱਖ ਅੱਡੇ ਸ਼ਾਮਲ ਹਨ। ਕੰਪਨੀ ਦੇ ਆਫ਼ਰ ਤਹਿਤ ਹਰ ਮੰਜ਼ਲ ਲਈ ਸਸਤੇ ਕਿਰਾਇਆਂ 'ਤੇ ਹਵਾਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ।