ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਅੰਕੜਿਆਂ ਦੇ ਮੁਤਾਬਕ ਗੋਆ 'ਚ ਹੁਣ ਪੌਜ਼ਿਟੀਵਿਟੀ ਰੇਟ ਵੀ ਤੇਜ਼ੀ ਨਾਲ ਵਧ ਰਿਹਾ ਹੈ। ਸੂਬੇ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਕੇ ਲੌਕਡਾਊਨ ਦੀ ਮਿਆਦ ਵੀ ਵਧਾ ਦਿੱਤੀ ਗਈ ਹੈ।


ਪਿਛਲੇ 24 ਘੰਟਿਆਂ 'ਚ ਗੋਆ 'ਚ 71 ਲੋਕਾਂ ਦੀ ਮੌਤ ਹੋਈ ਹੈ ਤੇ ਸੂਬੇ 'ਚ ਮੌਤ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। 29 ਅਪ੍ਰੈਲ ਨੂੰ ਪਹਿਲੀ ਵਾਰ ਪੌਜ਼ਿਟੀਵਿਟੀ ਰੇਟ 50 ਫੀਸਦ ਤੋਂ ਉੱਪਰ ਰਿਹਾ ਸੀ। ਹਾਲਾਂਕਿ ਇਸ ਤੋਂ ਬਾਅਦ ਲਗਾਤਾਰ 45 ਫੀਸਦ ਦੇ ਆਸਪਾਸ ਬਣਿਆ ਹੋਇਆ ਹੈ।


ਇਸ ਦਰਮਿਆਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਮੀਦ ਜਤਾਈ ਕਿ ਅਗਲੇ 10 ਦਿਨਾਂ 'ਚ ਪੌਜ਼ਿਟੀਵਿਟੀ ਰੇਟ ਹੇਠਾਂ ਆ ਜਾਵੇਗਾ। ਸੂਬੇ 'ਚ ਕੋਰੋਨਾ ਟੈਸਟਿੰਗ ਵੀ ਵਧਾ ਦਿੱਤੀ ਗਈ ਹੈ। ਕੋਰੋਨਾ ਦੀ ਪਹਿਲੀ ਲਹਿਰ 'ਚ ਸੂਬੇ 'ਚ ਕਰੀਬ 2000 ਟੈਸਟ ਹਰ ਦਿਨ ਹੁੰਦੇ ਸਨ। ਪਰ ਹੁਣ ਦੂਜੀ ਲਹਿਰ 'ਚ 5 ਤੋਂ 6 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ।


ਬਹੁਤ ਸਾਰੇ ਸੂਬਿਆਂ 'ਚ ਲੌਕਡਾਊਨ ਅਤੇ ਮਿੰਨੀ ਲੌਕਡਾਊਨ

ਦੇਸ਼ ਭਰ 'ਚ ਲੌਕਡਾਊਨ ਲਗਾਏ ਜਾਣ ਦੀ ਮੰਗ ਵਿਚਾਲੇ ਭਾਰਤ ਦੇ ਵੱਡੇ ਹਿੱਸੇ 'ਚ ਅਜਿਹੀਆਂ ਪਾਬੰਦੀਆਂ ਜਾਰੀ ਹਨ। ਰਾਸ਼ਟਰੀ ਰਾਜਧਾਨੀ 'ਚ 19 ਅਪ੍ਰੈਲ ਤੋਂ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਇਹ 10 ਮਈ ਤਕ ਜਾਰੀ ਰਹੇਗਾ। ਬਿਹਾਰ 'ਚ 4 ਮਈ ਤੋਂ 15 ਮਈ ਤਕ ਲੌਕਡਾਊਨ ਲਗਾਇਆ ਗਿਆ ਹੈ।

ਉੱਤਰ ਪ੍ਰਦੇਸ਼ 'ਚ ਵੀਕੈਂਡ ਲੌਕਡਾਊਨ ਦੋ ਦਿਨ ਹੋਰ ਵਧਾ ਕੇ ਵੀਰਵਾਰ ਤੋਂ ਐਤਵਾਰ ਤਕ ਕਰ ਦਿੱਤਾ ਗਿਆ ਹੈ। ਹਰਿਆਣਾ 'ਚ 3 ਮਈ ਤੋਂ 7 ਦਿਨ ਲਈ ਲੌਕਡਾਊਨ ਲਾਗੂ ਹੈ। ਓੜੀਸਾ 'ਚ ਅੱਜ ਤੋਂ 19 ਮਈ ਤਕ 14 ਦਿਨਾਂ ਦਾ ਲੌਕਡਾਊਨ ਲਾਗੂ ਕੀਤਾ ਗਿਆ ਹੈ। ਰਾਜਸਥਾਨ 'ਚ 17 ਮਈ ਤਕ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਪੰਜਾਬ 'ਚ 15 ਮਈ ਤਕ ਮਿੰਨੀ ਲੌਕਡਾਊਨ ਲਗਾਇਆ ਗਿਆ ਹੈ। ਝਾਰਖੰਡ 'ਚ ਲੌਕਡਾਊਨ 22 ਅਪ੍ਰੈਲ ਤੋਂ 6 ਮਈ ਤਕ ਲਾਗੂ ਹੈ।


ਇਹ ਵੀ ਪੜ੍ਹੋChandigarh Corona Curfew: ਲੌਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤਾ ਕੋਰਾ ਜਵਾਬ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904