ਗੋਆ ਦੇ ਅਰਪੋਰਾ ਪਿੰਡ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਨਾਈਟ ਕਲੱਬ ਵਿੱਚ ਵੱਡਾ ਹਾਦਸਾ ਹੋ ਗਿਆ। ਇੱਥੇ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ ਵਿੱਚ 25 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਵੱਧਤਰ ਉਹ ਲੋਕ ਸਨ ਜੋ ਕਲੱਬ ਵਿੱਚ ਕੰਮ ਕਰਦੇ ਸਨ। ਇਹ ਜਾਣਕਾਰੀ ਗੋਆ ਪੁਲਿਸ ਵੱਲੋਂ ਦਿੱਤੀ ਗਈ।
ਸ਼ਨੀਵਾਰ (6 ਦਸੰਬਰ) ਦੀ ਰਾਤ ਹੋਏ ਦਰਦਨਾਕ ਹਾਦਸੇ ਦਾ ਇੱਕ ਖੌਫਨਾਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨਾਈਟ ਕਲੱਬ ਦੇ ਅੰਦਰ ਲੱਗੀ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਪੂਰੀ ਇਮਾਰਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਘੱਟੋ-ਘੱਟ 25 ਕਰਮਚਾਰੀਆਂ ਦੀ ਮੌਤ ਹੋ ਗਈ। ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਅੱਗ ਕਿਵੇਂ ਤੇਜ਼ੀ ਨਾਲ ਫੈਲਦੀ ਹੈ ਅਤੇ ਪੂਰਾ ਕਲੱਬ ਧੂੰਏਂ ਅਤੇ ਲਪਟਾਂ ਨਾਲ ਭਰ ਗਿਆ ਹੈ। ਦੂਰੋਂ ਸਾਇਰਨ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਅੱਗ ਕਿਵੇਂ ਲੱਗੀ?ਗੋਆ ਪੁਲਿਸ ਮਹਾਨਿਰਦੇਸ਼ਕ (DGP) ਆਲੋਕ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅੱਗ ਕਿਚਨ ਵਿੱਚ ਲੱਗੇ ਗੈਸ ਸਿਲੰਡਰ ਫਟਣ ਕਾਰਨ ਲੱਗੀ। ਜ਼ਿਆਦਾਤਰ ਲਾਸ਼ਾਂ ਵੀ ਕਿਚਨ ਵਾਲੇ ਹਿੱਸੇ ਤੋਂ ਹੀ ਮਿਲੀਆਂ ਹਨ। ਇਸ ਤੋਂ ਇਹ ਸਾਫ਼ ਦਿਖਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਹ ਕਲੱਬ ਦੇ ਸਟਾਫ ਮੈਂਬਰ ਸਨ। ਦੋ ਲਾਸ਼ਾਂ ਝੁਲਸੀਆਂ ਹੋਈਆਂ ਮਿਲੀਆਂ ਹਨ, ਜੋ ਇਹ ਦਰਸਾਉਂਦਾ ਹੈ ਕਿ ਕੁਝ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।
ਦਮਕਲ ਦੀਆਂ ਗੱਡੀਆਂ ਨੇ ਕੀਤੀ ਕਾਫੀ ਮਿਹਨਤ ਨਾਲ ਅੱਗ ‘ਤੇ ਕਾਬੂਜਿਵੇਂ ਹੀ ਅੱਗ ਦੀ ਖ਼ਬਰ ਮਿਲੀ, ਪੁਲਿਸ, ਪ੍ਰਸ਼ਾਸਨ ਅਤੇ ਦਮਕਲ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਕਈ ਫਾਇਰ ਟੈਂਡਰ ਤੈਨਾਤ ਕੀਤੇ ਗਏ। ਦੇਰ ਰਾਤ ਤੱਕ ਅੱਗ ‘ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਰਿਹਾ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
CM ਸਾਵੰਤ ਨੇ ਦੁਖ ਪ੍ਰਗਟਾਇਆਅੱਗ ਦੀ ਇਸ ਘਟਨਾ ‘ਤੇ CM ਪ੍ਰਮੋਦ ਸਾਵੰਤ ਨੇ ਦੁਖ ਪ੍ਰਗਟ ਕੀਤਾ ਹੈ। ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਅੱਜ ਸਾਡੇ ਸਭ ਲਈ ਬਹੁਤ ਦੁਖਦਾਈ ਦਿਨ ਹੈ। ਅਰਪੋਰਾ ਵਿੱਚ ਅੱਗ ਲੱਗਣ ਦੀ ਇਸ ਵੱਡੀ ਘਟਨਾ ਵਿੱਚ 23 ਲੋਕਾਂ ਦੀ ਜਾਨ ਗਈ ਹੈ। ਮੈਂ ਬਹੁਤ ਦੁਖੀ ਹਾਂ ਅਤੇ ਇਸ ਮੁਸ਼ਕਲ ਸਮੇਂ ਵਿੱਚ ਸਾਰੇ ਪੀੜਿਤ ਪਰਿਵਾਰਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਉਹਨਾਂ ਕਿਹਾ ਕਿ ਮੈਂ ਘਟਨਾ ਸਥਲ ਦਾ ਦੌਰਾ ਕੀਤਾ ਹੈ ਅਤੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਵਿੱਚ ਅੱਗ ਲੱਗਣ ਦਾ ਸਹੀ ਕਾਰਣ ਪਤਾ ਲਾਇਆ ਜਾਵੇਗਾ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਅੱਗ ਤੋਂ ਸੁਰੱਖਿਆ ਦੇ ਨਿਯਮਾਂ ਅਤੇ ਬਿਲਡਿੰਗ ਨਿਯਮਾਂ ਦੀ ਪਾਲਣਾ ਹੋਈ ਸੀ ਜਾਂ ਨਹੀਂ। ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖਿਲਾਫ ਕਾਨੂੰਨ ਦੇ ਤਹਿਤ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਲਾਪਰਵਾਹੀ ਨੂੰ ਸਖ਼ਤੀ ਨਾਲ ਨਿਬਟਿਆ ਜਾਵੇਗਾ।