ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਦੌਰਾਨ ਵਿਸ਼ਵ ਪੱਧਰ 'ਤੇ ਕੀਮਤੀ ਧਾਤਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 430 ਰੁਪਏ ਦੀ ਗਿਰਾਵਟ ਨਾਲ 39,140 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਤੇ ਚਾਂਦੀ 360 ਰੁਪਏ ਦੀ ਗਿਰਾਵਟ ਨਾਲ ਟੁੱਟ ਕੇ 46,640 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਸੋਨਾ ਹਾਜ਼ਿਰ 12.70 ਡਾਲਰ ਦੀ ਗਿਰਾਵਟ ਨਾਲ 1,482.10 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 22 ਡਾਲਰ ਦੀ ਗਿਰਾਵਟ ਨਾਲ 1488.65 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਹਾਜ਼ਿਰ ਡਿੱਗ ਕੇ 17.53 ਡਾਲਰ ਪ੍ਰਤੀ ਔਂਸ 'ਤੇ ਵਿਕਿਆ।