ਚੰਡੀਗੜ੍ਹ: ਗੋਲਗੱਪਿਆਂ ਦਾ ਨਾਂਅ ਸੁਣਦਿਆਂ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਕਿਤੇ ਇਸ ਨੂੰ ਗੋਲਗੱਪਾ ਕਿਹਾ ਜਾਂਦਾ, ਕਿਤੇ ਪਾਣੀ ਪੁਰੀ ਤੇ ਕਿਤੇ ਫੁਚਕਾ ਜਾਂ ਬਤਾਸ਼ਾ। ਹੁਣ ਗੋਲਗੱਪਿਆਂ ਦੀ ਵੈਂਡਿੰਗ ਮਸ਼ੀਨ ਆ ਗਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਗੋਲਗੱਪਿਆਂ ਦੇ ਸ਼ੌਕੀਨ ਲੋਕ ਇਸ ਨੂੰ ਖੂਬ ਪਸੰਦ ਕਰ ਰਹੇ ਹਨ।
ਅਸਮ ਪੁਲਿਸ ਦੇ ADGP ਰੈਂਕ ਦੇ ਅਧਿਕਾਰੀ ਹਰਦੀ ਸਿੰਘ ਨੇ ਆਪਣੇ ਟਵਿੱਟਰ 'ਤੇ ਵੀਡੀਓ ਸ਼ੇਅਰ ਕੀਤਾ ਹੈ। ਪਾਣੀ ਪੁਰੀ ਦੀ ਵੈਂਡਿੰਗ ਮਸ਼ੀਨ ਦੀ ਤਾਰੀਫ ਕਰਦਿਆਂ ਉਨ੍ਹਾਂ ਇਸ ਨੂੰ ਸ਼ੁੱਧ ਭਾਰਤੀ ਨਿਰਮਾਣ ਦੱਸਿਆ ਹੈ।
ਇਹ ਵੀਡੀਓ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਦੌਰ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਰੇਹੜੀ 'ਤੇ ਗੋਲਗੱਪਿਆਂ ਦਾ ਆਨੰਦ ਲੈਣਾ ਮੁਨਾਸਿਬ ਨਹੀਂ। ਹੁਣ ਮਸ਼ੀਨ ਆ ਜਾਣ ਮਗਰੋਂ ਦੂਰੀ ਬਣਾਉਂਦਿਆਂ ਸਵਾਦ ਲਿਆ ਜਾ ਸਕਦਾ ਹੈ।
ਇਹ ਮਸ਼ੀਨ ਬਿਲਕੁਲ ATM ਵਾਂਗ ਕੰਮ ਕਰਦੀ ਹੈ। ਕਰੀਬ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਮਸ਼ੀਨ ਬਣਾਈ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੈਂਡਿੰਗ ਮਸ਼ੀਨ ਕਿਵੇਂ 20 ਰੁਪਏ ਦਾ ਬਿੱਲ ਲੈਣ ਤੋਂ ਬਾਅਦ ਗੋਲਗੱਪੇ ਕੱਢ ਰਹੀ ਹੈ।
ਇਹ ਵੀ ਪੜ੍ਹੋ:
ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ'
ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ
ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ