Good Friday 2021: ਅੱਜ ਗੁੱਡ ਫਰਾਇਡੇ ਦਾ ਦਿਨ ਹੈ। ਪ੍ਰਭੂ ਈਸਾ ਮਸੀਹ ਦੀ ਯਾਦ 'ਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਈਸਾ ਮਸੀਹ ਨੂੰ ਯਾਦ ਕੀਤਾ। ਟਵੀਟ ਕਰਕੇ ਮੋਦੀ ਨੇ ਕਿਹਾ, 'ਗੁੱਡ ਫਰਾਇਡੇ ਸਾਨੂੰ ਈਸਾ ਮਸੀਹ ਦੇ ਸੰਘਰਸ਼ ਤੇ ਬਲੀਦਾਨ ਦੀ ਯਾਦ ਦਿਵਾਉਂਦਾ ਹੈ। ਦਯਾ ਦਾ ਇਕ ਆਦਰਸ਼ ਰੂਪ ਜੋ ਲੋੜਵੰਦਾਂ ਦੀ ਸੇਵਾ ਕਰਨ ਤੇ ਬਿਮਾਰਾਂ ਨੂੰ ਮਦਦ ਕਰਨ ਲਈ ਸਮਰਪਿਤ ਸਨ।


<blockquote class="twitter-tweet"><p lang="en" dir="ltr">Good Friday reminds us about the struggles and sacrifices of Jesus Christ. A perfect embodiment of compassion, He was devoted to serving the needy and healing the sick.</p>&mdash; Narendra Modi (@narendramodi) <a rel='nofollow'>April 2, 2021</a></blockquote> <script async src="https://platform.twitter.com/widgets.js" charset="utf-8"></script>


ਗੁੱਡ ਫਰਾਇਡੇ ਮੌਕੇ ਗਿਰਜਾਂਘਰਾ 'ਚ ਵਿਸ਼ੇਸ਼ ਪ੍ਰਾਰਥਾ ਸਭਾਵਾਂ ਆਯੋਜਿਤ ਕੀਤੀਆਂ ਗਈਆਂ ਹਨ। ਇਹ ਤਿਉਹਾਰ ਦੁਨੀਆਂ ਭਰ 'ਚ ਮਨਾਇਆ ਜਾ ਰਿਹਾ ਹੈ। ਗੁੱਡ ਫਰਾਇਡੇ ਦਾ ਤਿਉਹਾਰ ਈਸਟਰ ਸੰਡੇ ਤੋਂ ਪਹਿਲਾਂ ਆਉਣ ਵਾਲੇ ਸ਼ੁੱਕਰਵਾਰ ਆਉਂਦਾ ਹੈ।


ਇਸ ਤਿਉਹਾਰ ਨੂੰ ਪ੍ਰਭੂ ਯਿਸ਼ੂ ਦੇ ਬਲੀਦਾਨ ਦੇ ਤੌਰ 'ਤੇ ਵੀ ਯਾਦ ਕੀਤਾ ਜਾਂਦਾ ਹੈ। ਈਸਾਈ ਧਰਮ ਦੇ ਅਨੁਆਈ ਕਾਫੀ ਪਹਿਲਾਂ ਤੋਂ ਇਸਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਚਰਚਾ 'ਚ ਪ੍ਰਭੂ ਯਿਸ਼ੂ ਦੇ ਬਲੀਦਾਨ ਨੂੰ ਯਾਦ ਕੀਤਾ ਜਾਂਦਾ ਹੈ।


ਯਿਸ਼ੂ ਮਸੀਹ ਨੂੰ ਸੂਲੀ 'ਤੇ ਲਟਕਾ ਦਿੱਤਾ ਗਿਆ ਸੀ


ਦੱਸ ਦੇਈਏ ਕਿ ਰੋਮ ਦੇ ਰਾਜਾ ਦੇ ਹੁਕਮਾਂ 'ਤੇ ਕਲਵਾਰੀ 'ਚ ਸ਼ੁੱਕਰਵਾਰ ਨੂੰ ਯਿਸ਼ੂ ਮਸੀਹ ਨੂੰ ਸੂਲੀ 'ਤੇ ਲਟਕਾ ਦਿੱਤਾ ਗਿਆ ਸੀ। ਰਾਜਾ ਨੇ ਅਜਿਹਾ ਇਸ ਲਈ ਕੀਤਾ ਸੀ ਕਿ ਅੰਧ ਵਿਸ਼ਵਾਸ ਤੇ ਝੂਠ ਫੈਲਾਉਣ ਵਾਲੇ ਧਰਮਗੁਰੂਆਂ ਨੂੰ ਯਿਸ਼ੂ ਦੀ ਵਧਦੀ ਲੋਕਪ੍ਰਿਯਤਾ ਤੋਂ ਪਰੇਸ਼ਾਨੀ ਹੋਣ ਲੱਗੀ ਹੈ।


ਯਿਸ਼ੂ ਦੇ ਵਿਚਾਰ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਇਨ੍ਹਾਂ ਸਭ ਨੂੰ ਦੇਖਕੇ ਕੁਝ ਸਵਾਰਥੀ ਲੋਕਾਂ ਨੇ ਬਾਦਸ਼ਾਹ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਭੂ ਯਿਸ਼ੂ ਨੂੰ ਸੂਲੀ 'ਤੇ ਟੰਗਣ ਜਾ ਹੁਕਮ ਦਿੱਤਾ ਗਿਆ। ਪ੍ਰਭੂ ਯਿਸ਼ੂ ਨੇ ਆਪਣਾ ਸੰਪੂਰਨ ਜੀਵਨ ਲੋਕਾਂ ਦੇ ਕਲਿਆਣ ਲਈ ਸਮਰਪਿਤ ਕਰ ਦਿੱਤਾ ਸੀ।


ਗੁੱਡ ਫਰਾਇਡੇ ਦੇ ਤੀਜੇ ਦਿਨ ਯਾਨੀ ਐਤਵਾਰ ਦੇ ਦਿਨ ਪ੍ਰਭੂ ਯਿਸ਼ੂ ਫਿਰ ਤੋਂ ਜੀਵਿਤ ਹੋ ਗਏ ਸਨ ਤੇ 40 ਦਿਨ ਤਕ ਲੋਕਾਂ ਦੇ ਵਿਚ ਜਾਕੇ ਉਪਦੇਸ਼ ਦਿੰਦੇ ਰਹੇ। ਪ੍ਰਭੂ ਯਿਸ਼ੂ ਦੇ ਦੋਬਾਰਾ ਜੀਵਿਤ ਹੋਣ ਦੀ ਇਸ ਘਟਨਾ ਨੂੰ ਈਸਟਰ ਸੰਡੇ ਦੇ ਰੂਪ 'ਚ ਮਨਾਇਆ ਜਾਂਦਾ ਹੈ।