ਨਵੀਂ ਦਿੱਲੀ: ਸਰਕਾਰ ਨੇ ਛੋਟੀਆਂ ਬੱਚਤਾਂ ਦੀ ਯੋਜਨਾ ਉੱਤੇ ਵਿਆਜ ਦਰਾਂ ਦਾ ਐਲਾਨ ਕਰ ਦਿੱਤਾ ਹੈ। ਖ਼ਦਸ਼ਾ ਸੀ ਕਿ ਆਰਥਿਕ ਔਕੜਾਂ ਨੂੰ ਵੇਖਦਿਆਂ ਇਨ੍ਹਾਂ ਯੋਜਨਾਵਾਂ ਉੱਤੇ ਵਿਆਜ ਦੀ ਦਰ ਵਿੱਚ ਕਟੌਤੀ ਕੀਤੀ ਜਾਵੇਗੀ ਪਰ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ। ਕੇਂਦਰ ਸਰਕਾਰ ਨੇ ਇਸ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ਭਾਵ 1 ਜਨਵਰੀ ਤੋਂ 31 ਮਾਰਚ, 2021 ਤੱਕ ਲਈ ਡਾਕਘਰ ਦੀਆਂ ਛੋਟੀਆਂ ਬੱਚਤ ਯੋਜਨਾਵਾਂ ਤੇ ਪ੍ਰੌਵੀਡੈਂਟ ਫ਼ੰਡ ਭਾਵ PPF ਦੀਆਂ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਇਸ ਦੇ ਨਾਲ ਹੀ ਸੁਕੰਨਿਆ ਸਮ੍ਰਿਧੀ ਯੋਜਨਾ ਭਾਵ SSY ਤੇ ਨੈਸ਼ਨਲ ਸੇਵਿੰਗਜ਼ ਸਰਟੀਫ਼ਿਕੇਟ ਭਾਵ NSC ਦੀ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਲਗਾਤਾਰ ਤੀਜੀ ਤਿਮਾਹੀ ਦੌਰਾਨ ਛੋਟੀਆਂ ਬੱਚਤ ਯੋਜਨਾਵਾਂ ਉੱਤੇ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਰਕਾਰ ਹਰ ਤਿਮਾਹੀ ਵਿਆਜ ਦਾ ਐਲਾਨ ਕਰਦੀ ਹੈ। PPF ਉੱਤੇ ਨਿਵੇਸ਼ਕਾਂ ਨੂੰ 7.1 ਫ਼ੀ ਸਦੀ ਦਰ ਨਾਲ ਵਿਆਜ ਮਿਲੇਗਾ। ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਉੱਤੇ ਸੀਨੀਅਰ ਨਾਗਰਿਕਾਂ ਨੂੰ 7.4 ਫ਼ੀਸਦੀ ਵਿਆਜ ਮਿਲੇਗਾ। ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਵੇਸ਼ ਉੱਤੇ 7.6 ਫ਼ੀ ਸਦੀ ਵਿਆਜ ਮਿਲੇਗਾ।
ਡਾਕ ਘਰ ਦੀ ਮਿਆਦੀ ਜਮ੍ਹਾ ਯੋਜਨਾ ਅਧੀਨ ਇੱਕ ਤੋਂ ਤਿੰਨ ਸਾਲ ਦੇ ਡਿਪਾਜ਼ਿਟ ਉੱਤੇ ਸਾਢੇ 5 ਫ਼ੀ ਸਦੀ ਤੇ 3 ਤੋਂ 5 ਸਾਲਾਂ ਵਿੱਚ ਮੈਚਿਓਰ ਹੋਣ ਵਾਲੇ ਟਰਮ ਡਿਪਾਜ਼ਿਟ ਉੱਤੇ 6.7 ਫ਼ੀ ਸਦੀ ਵਿਆਜ ਦਿੱਤਾ ਜਾ ਰਿਹਾ ਹੈ। ਪੰਜ ਸਾਲਾਂ ਦੇ ਰੈਕਰਿੰਗ ਡਿਪਾਜ਼ਿਟ ਉੱਤੇ 5.8 ਫ਼ੀ ਸਦੀ ਤੇ ਨੈਸ਼ਨਲ ਸੇਵਿੰਗਜ਼ ਸਰਟੀਫ਼ਿਕੇਟ ਉੱਤੇ 6.8 ਫ਼ੀ ਸਦੀ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਕਿਸਾਨ ਵਿਕਾਸ ਪੱਤਰ ਉੱਤੇ ਹੁਣ ਰਾਸ਼ੀ 10 ਸਾਲ 4 ਮਹੀਨਿਆਂ ’ਚ ਦੁੱਗਣੀ ਹੋ ਜਾਵੇਗੀ ਤੇ ਇਸ ਉੱਤੇ 6.9 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
ਖੁਸ਼ਖਬਰੀ! ਛੋਟੀ ਬੱਚਤ ਯੋਜਨਾ ’ਤੇ ਨਹੀਂ ਘਟੀ ਵਿਆਜ ਦਰ, ਜਾਣੋ PPF, SSY ’ਤੇ ਕਿੰਨਾ ਮਿਲ ਰਿਹਾ ਵਿਆਜ
ਏਬੀਪੀ ਸਾਂਝਾ
Updated at:
01 Jan 2021 04:14 PM (IST)
ਸਰਕਾਰ ਨੇ ਛੋਟੀਆਂ ਬੱਚਤਾਂ ਦੀ ਯੋਜਨਾ ਉੱਤੇ ਵਿਆਜ ਦਰਾਂ ਦਾ ਐਲਾਨ ਕਰ ਦਿੱਤਾ ਹੈ। ਖ਼ਦਸ਼ਾ ਸੀ ਕਿ ਆਰਥਿਕ ਔਕੜਾਂ ਨੂੰ ਵੇਖਦਿਆਂ ਇਨ੍ਹਾਂ ਯੋਜਨਾਵਾਂ ਉੱਤੇ ਵਿਆਜ ਦੀ ਦਰ ਵਿੱਚ ਕਟੌਤੀ ਕੀਤੀ ਜਾਵੇਗੀ ਪਰ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -